ਵਿਵਾਦਾਂ ''ਚ ਘਿਰੀ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ, ਰਾਤੋਂ-ਰਾਤ ਬਦਲਿਆ ਚੋਣ ਨਿਸ਼ਾਨ
Tuesday, Oct 15, 2024 - 09:45 AM (IST)
ਹਲਵਾਰਾ (ਮਨਦੀਪ) : ਸਰਪੰਚੀ ਦੇ ਉਮੀਦਵਾਰ ਕਮਲਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰੱਤੋਵਾਲ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦਾ ਚੋਣ ਨਿਸ਼ਾਨ ਰਾਤੋਂ-ਰਾਤ ਬਦਲ ਦਿੱਤਾ ਗਿਆ। ਉਕਤ ਉਮੀਦਵਾਰ ਨੂੰ ਮਿਤੀ 7 ਅਕਤੂਬਰ 2024 ਨੂੰ ਚੋਣ ਨਿਸ਼ਾਨ ਲੰਚ ਬਾਕਸ ਦਿੱਤਾ ਗਿਆ ਸੀ ਜਦਕਿ ਚੋਣਾਂ ਤੋਂ ਮਹਿਜ਼ ਇਕ ਦਿਨ ਪਹਿਲਾਂ 14 ਅਕਤੂਬਰ 2024 ਨੂੰ ਰਾਤ 9 ਵਜੇ ਪਤਾ ਲੱਗਾ ਕਿ ਹੁਣ ਚੋਣ ਨਿਸ਼ਾਨ ਬਦਲ ਦਿੱਤਾ ਗਿਆ। ਜੋ ਹੁਣ ਲੰਚ ਬਾਕਸ ਦੀ ਬਜਾਏ ਟਰੈਕਟਰ ਕਰ ਦਿੱਤਾ ਗਿਆ ਹੈ। ਕਮਲਜੀਤ ਸਿੰਘ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਬੀਤੀ ਰਾਤ ਹੀ ਮੇਲ ਰਾਹੀਂ ਸ਼ਿਕਾਇਤ ਭੇਜ ਦਿੱਤੀ ਹੈ।