ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ, ਹੁਣ ਸਕੂਲਾਂ 'ਚ ਹੀ ਬਣਨਗੀਆਂ ਵਿਦਿਆਰਥੀਆਂ ਦੀਆਂ ਵੋਟਾਂ
Thursday, Dec 07, 2023 - 03:03 PM (IST)
ਚੰਡੀਗੜ੍ਹ- ਪੰਜਾਬ ਪ੍ਰਸ਼ਾਸਨ ਵੱਲੋਂ ਇਕ ਬਹੁਤ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫੈਸਲੇ ਮੁਤਾਬਕ ਹੁਣ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦੀ ਵੋਟ ਸਕੂਲ 'ਚ ਹੀ ਬਣਾਈ ਜਾਵੇਗੀ। ਇਹ ਆਦੇਸ਼ ਸਿੱਖਿਆ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ (ਕੋਆਰਡੀਨੇਸ਼ਨ)ਨੇ ਸਾਰੇ ਜ਼ਿਲ੍ਹਿਆਂ ਦੇ ਡੀ.ਈ.ਓਜ਼ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ
ਇਸ ਆਦੇਸ਼ ਮੁਤਾਬਕ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ 'ਚੋਂ ਕਿੰਨੇ ਵਿਦਿਆਰਥੀਆਂ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਕਿੰਨੇ ਵਿਦਿਆਰਥੀਆਂ ਦੀ ਵੱਧ, ਇਸ ਸਬੰਧੀ ਵੀ ਸੂਚੀਆਂ ਸਕੂਲ ਵੱਲੋਂ ਹੀ ਜਾਰੀ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰ ਕੇ ਵਿਦਿਆਰਥੀਆਂ ਤੋਂ ਭਰਵਾਏ ਜਾਣਗੇ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ।
ਇਹ ਵੀ ਪੜ੍ਹੋ- ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਗੈਰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ, 10 ਨੂੰ ਖੇਡੇਗੀ ਪਹਿਲਾ ਟੀ-20i
ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ 'ਚੋਂ ਕਿੰਨੇ ਵਿਦਿਆਰਥੀਆਂ ਦੀ ਵੋਟ ਬਣ ਚੁੱਕੀ ਹੈ, ਇਸ ਬਾਰੇ ਵੀ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ 11 ਦਸੰਬਰ ਤੱਕ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਨੂੰ ਸੂਚਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਆਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵਿਦਿਆਰਥੀਆਂ ਦੀ ਉਮਰ 17 ਸਾਲ ਤੋਂ ਜ਼ਿਆਦਾ ਹੈ, ਪਰ 18 ਸਾਲ ਤੋਂ ਘੱਟ ਹੈ ਤਾਂ ਉਨ੍ਹਾਂ ਲਈ ਐਡਵਾਂਸ ਵੋਟ ਬਣਾਉਣ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8