ਚੰਨੀ ਮੰਤਰੀ ਮੰਡਲ ''ਚ ਮਾਲਵਾ ਦਾ ਬੋਲਬਾਲਾ, ਦੋਆਬਾ ਨੂੰ ਮਿਲਿਆ ਸਭ ਤੋਂ ਘੱਟ ਸ਼ੇਅਰ

Sunday, Sep 26, 2021 - 11:14 PM (IST)

ਚੰਨੀ ਮੰਤਰੀ ਮੰਡਲ ''ਚ ਮਾਲਵਾ ਦਾ ਬੋਲਬਾਲਾ, ਦੋਆਬਾ ਨੂੰ ਮਿਲਿਆ ਸਭ ਤੋਂ ਘੱਟ ਸ਼ੇਅਰ

ਲੁਧਿਆਣਾ(ਹਿਤੇਸ਼)- ਚਰਨਜੀਤ ਚੰਨੀ ਵਲੋਂ ਆਖਿਰ ਐਤਵਾਰ ਨੂੰ ਆਪਣਾ ਮੰਤਰੀ ਮੰਡਲ ਫਾਈਨਲ ਕੀਤਾ ਗਿਆ। ਉਸਨੂੰ ਜੇਕਰ ਪੰਜਾਬ ਦੇ ਤਿੰਨ ਰੀਜਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਾਲਵਾ ਦਾ ਸਭ ਤੋਂ ਜ਼ਿਆਦਾ ਬੋਲਬਾਲਾ ਹੈ ਅਤੇ ਮਾਝਾ ਦੂਜੇ ਨੰਬਰ ’ਤੇ ਆਉਂਦਾ ਹੈ ਜਦਕਿ ਦੋਆਬਾ ਨੂੰ ਸਭ ਤੋਂ ਘੱਟ ਸ਼ੇਅਰ ਮਿਲਿਆ ਹੈ।

ਇਹ ਵੀ ਪੜ੍ਹੋ- ਦੋ ਵਾਰ ਜਿੱਤੇ 4 ਵਿਧਾਇਕਾਂ ਨੂੰ ਚੰਨੀ ਨੇ ਬਣਾਇਆ ਮੰਤਰੀ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਚੰਨੀ ਖੁਦ ਮਾਲਵਾ ਰੀਜਨ ਨਾਲ ਆਉਂਦੇ ਹਨ ਅਤੇ ਉਥੋਂ 8 ਹੋਰ ਮੰਤਰੀ ਬਣਾਏ ਗਏ ਹਨ ਜਦਕਿ ਦੋ ਡਿਪਟੀ ਸੀ.ਐੱਮ ਦੇ ਨਾਲ 6 ਮੰਤਰੀ ਮਾਝਾ ਤੋਂ ਲਏ ਗਏ ਹਨ ਭਾਂਵੇਕਿ ਦੋਆਬਾ ਤੋਂ ਇਕ ਮਾਤਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਟਾਉਣ ਦੇ ਬਾਅਦ ਤਿੰਨ ਮੰਤਰੀ ਬਣਾਏ ਗਏ ਹਨ ਪਰ ਦੋਆਬਾ ਦਾ ਸ਼ੇਅਰ ਸੀਟਾਂ ਅਤੇ ਜਿੱਤੇ ਹੋਏ ਵਿਧਾਇਕਾਂ ਦੀ ਸੰਖਿਆਂ ਦੇ ਮੁਕਾਬਲੇ ਕਾਫੀ ਘੱਟ ਦੱਸਿਆ ਜਾ ਰਿਹਾ ਹੈ। 


author

Bharat Thapa

Content Editor

Related News