ਐਕਟਿਵਾ ਸਲਿੱਪ ਹੋਣ ਨਾਲ ਨੌਜਵਾਨ ਦੀ ਮੌਤ
Thursday, Aug 23, 2018 - 06:14 AM (IST)

ਚੰਡੀਗਡ਼੍ਹ, (ਸੁਸ਼ੀਲ)- ਡੱਡੂਮਾਜਰਾ ਕਾਲੋਨੀ ਦੀ ਮਾਰਕੀਟ ਕੋਲ ਐਕਟਿਵਾ ਸਲਿੱਪ ਹੋਣ ਨਾਲ ਨੌਜਵਾਨ ਜ਼ਖਮੀ ਹੋ ਗਿਆ। ਪੁਲਸ ਨੇ ਉਸਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਅੈਲਾਨ ਦਿੱਤਾ। ਮ੍ਰਿਤਕ ਦੀ ਪਛਾਣ ਡੱਡੂਮਾਜਰਾ ਕਾਲੋਨੀ ਨਿਵਾਸੀ-29 ਸਾਲਾ ਰੋਹਿਤ ਵਜੋਂ ਹੋਈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਲੋਆ ਥਾਣਾ ਪੁਲਸ ਨੇ ਦੱਸਿਆ ਕਿ ਰੋਹਿਤ ਆਪਣੀ ਐਕਟਿਵਾ ’ਤੇ ਮਾਰਕੀਟ ਵੱਲ ਜਾ ਰਿਹਾ ਸੀ। ਅਚਾਨਕ ਉਸਦਾ ਐਕਟਿਵਾ ਸਲਿੱਪ ਹੋ ਗਿਆ ਤੇ ਸਡ਼ਕ ’ਤੇ ਡਿਗ ਕੇ ਰੋਹਿਤ ਜ਼ਖਮੀ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਰੋਹਿਤ ਦੀ ਮੌਤ ਸਿਰ ਵਿਚ ਸੱਟ ਲੱਗਣ ਨਾਲ ਹੋਈ ਹੈ। ਮੁਢਲੀ ਜਾਂਚ ਵਿਚ ਪਤਾ ਲੱਗਾ ਕਿ ਰੋਹਿਤ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਜੇਕਰ ਉਸਨੇ ਹੈਲਮੇਟ ਪਾਇਆ ਹੁੰਦਾ ਤਾਂ ਉਸਦੀ ਜਾਨ ਬਚ ਸਕਦੀ ਸੀ। ਜਿਸ ਜਗ੍ਹਾ ’ਤੇ ਰੋਹਿਤ ਦਾ ਐਕਟਿਵਾ ਸਲਿੱਪ ਹੋਇਆ ਹੈ, ਉਥੇ ਪਾਣੀ ਖੜ੍ਹਾ ਸੀ।