ਮਾਮਲਾ ਤੇਲ ਚੋਰੀ ਕਰਨ ਆਈ ਗੈਂਗ ''ਤੇ ਚੱਲੀ ਗੋਲੀ ਦਾ, ਫਾਇਰਿੰਗ ''ਚ ਜ਼ਖਮੀ ਹੋਏ ਨੌਜਵਾਨ ਦੀ ਮੌਤ
Tuesday, Oct 24, 2017 - 09:41 AM (IST)

ਬਠਿੰਡਾ — ਟ੍ਰੇਨ 'ਚੋਂ ਤੇਲ ਚੋਰੀ ਕਰਨ ਦੇ ਮਾਮਲੇ 'ਚ ਹੋਈ ਫਾਇਰਿੰਗ 'ਚ ਜ਼ਖਮੀ ਨੌਜਵਾਨ ਪ੍ਰਦੀਪ ਉਰਫ ਬੱਬੂ (22) ਦੀ ਮੌਤ ਹੋ ਗਈ, ਬੱਬੂ ਮੈਕਸ ਹਸਪਤਾਲ ਬਠਿੰਡਾ 'ਚ ਦਾਖਲ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪਿੰਡ ਫੂਸਮੰਡੀ 'ਚ ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਦੇ ਆਲਿ ਡਿਪੂ 'ਚ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਉਥੋਂ ਦੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਲਲਕਾਰਿਆ ਤਾਂ ਤੇਲ ਚੋਰੀ ਕਰ ਰਹੇ ਲੋਕਾਂ ਨੇ ਸੁਰੱਖਿਆ ਗਾਰਡਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਸ ਮੌਕੇ 'ਤੇ ਪੁਹੰਚੀ, ਜਿਸ 'ਚ ਕੋਟਫੱਤਾ ਪੁਲਸ ਤੇ ਜੀ.ਆਰ.ਪੀ. ਪੁਲਸ ਵੀ ਸ਼ਾਮਲ ਸੀ। ਕੋਟਫੱਤਾ ਪੁਲਸ ਦੇ ਐੱਸ.ਐੱਚ.ਓ. ਰਾਜਿੰਦਰਪਾਲ ਸਿੰਘ, ਡੀ.ਐੱਸ.ਪੀ. ਦਿਹਾਤੀ ਗੋਪਾਲ ਸਿੰਘ ਪੁਲਸ ਪਾਰਟੀ ਸਣੇ ਮੌਕ 'ਤੇ ਪਹੁੰਚੇ ਪਰ ਇਹ ਖੇਤਰ ਰੇਲਵੇ ਪੁਲਸ ਦੇ ਅਧੀਨ ਆਉਂਦਾ ਹੈ, ਜਿਸ ਕਾਰਨ ਮਾਮਲਾ ਜੀ.ਆਰ.ਪੀ. ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਮੌਕੇ 'ਤੇ ਪਹੁੰਚੇ ਜੀ.ਆਰ.ਪੀ. ਜਗਦੀਸ਼ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਆਇਲ ਡਿਪੂ 'ਤੇ ਤਾਇਨਾਤ ਸੁਰੱਖਿਆ ਗੁਰਦੀਪ ਸਿੰਘ ਨੇ ਕਿਹਾ ਕਿ ਸੋਮਵਾਰ ਬੀ. ਪੀ. ਸੀ. ਆਇਲ ਡਿਪੂ 'ਤੇ ਤੇਲ ਦਾ ਰੈਕ ਆਇਆ ਸੀ।
ਸੋਮਵਾਰ ਨੂੰ ਉਹ ਆਪਣੇ ਸਾਥੀ ਰਮਨਦੀਪ, ਮਲਕੀਤ ਸਿੰਘ, ਭੋਲਾ ਸਿੰਘ ਨਾਲ ਡਿਊਟੀ ਕਰ ਰਹੇ ਸਨ। ਅਚਾਨਕ 11:30 ਵਜੇ 50/60 ਵਿਅਕਤੀ ਰੈਕ ਤੋਂ ਤੇਲ ਚੋਰੀ ਕਰਨ ਦੀ ਨੀਅਤ ਨਾਲ ਡਿਪੂ ਦੀ ਤੇਲ ਵਾਲੀ ਪਾਈਪ ਤੋਂ ਚੋਰੀ ਕਰਨ ਲੱਗੇ। ਚੋਰੀ ਬਾਰੇ ਪਤਾ ਲਗਦਿਆਂ ਹੀ ਉਨ੍ਹਾਂ ਵੱਲੋਂ ਤੇਲ ਚੋਰੀ ਕਰਨ ਵਾਲੇ ਲੋਕਾਂ ਨੂੰ ਰੋਕਣਾ ਸ਼ੁਰੂ ਕੀਤਾ ਗਿਆ ਪਰ ਉਕਤ ਲੋਕ ਭਾਰੀ ਗਿਣਤੀ 'ਚ ਹੋਣ ਕਾਰਨ ਉਨ੍ਹਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਵੱਲੋਂ ਆਪਣੇ ਬਚਾਅ 'ਚ ਆਪਣੀ ਬੰਦੂਕ ਨਾਲ ਦੋ ਫਾਇਰ ਕੀਤੇ ਗਏ, ਜਿਸ ਕਾਰਨ ਤੇਲ ਚੋਰੀ ਕਰਨ ਵਾਲੇ ਵਿਅਕਤੀ ਦੇ ਸਿਰ ਦੇ ਇਕ ਪਾਸੇ ਗੋਲੀ ਲੱਗੀ ਹੈ ਜੋ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਪੁਲਸ ਜਾਂਚ 'ਚ ਗੋਲੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਪ੍ਰਦੀਪ ਕੁਮਾਰ ਬੱਬੂ ਪੁੱਤਰ ਤਾਰਾ ਸਿੰਘ ਵਾਸੀ ਫੂਸਮੰਡੀ ਵਜੋਂ ਹੋਈ ਹੈ, ਜਿਸ ਦੀ ਅੱਜ ਜ਼ੇਰੇ ਇਲਾਜ ਹਸਪਤਾਲ 'ਚ ਮੌਤ ਹੋ ਗਈ।