ਪੰਜਾਬ ਦੇ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ! ਚਿਤਾਵਨੀ ਦੇ ਬਾਵਜੂਦ ਵੀ ਨਹੀਂ ਕੀਤੀ ਜਾ ਰਹੀ ਪਰਵਾਹ

Monday, Jul 22, 2024 - 12:21 PM (IST)

ਲੁਧਿਆਣਾ (ਹਿਤੇਸ਼) : ਮਹਾਨਗਰ ’ਚ ਬੱਕਰੇ, ਮੁਰਗੇ ਦਾ ਮੀਟ ਮੈਡੀਕਲ ਚੈੱਕਅਪ ਤੋਂ ਬਿਨਾਂ ਵਿਕ ਰਿਹਾ ਹੈ। ਇਹ ਖ਼ੁਲਾਸਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਵੱਲੋਂ ਪਿਛਲੇ ਦਿਨੀਂ ਸ਼ਹਿਰ ਦੇ ਮੀਟ ਵਿਕਰੇਤਾਵਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਹੋਇਆ ਹੈ। ਮੀਟਿੰਗ ਦੌਰਾਨ ਮੀਟ ਵਿਕਰੇਤਾਵਾਂ ਨੂੰ ਨਗਰ ਨਿਗਮ ਦੇ ਹੰਬੜਾਂ ਰੋਡ ਸਥਿਤ ਸਲਾਟਰ ਹਾਊਸ ਤੋਂ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਹੀ ਬੱਕਰੇ, ਮੁਰਗੇ ਦਾ ਮੀਟ ਵੇਚਣ ਦੀ ਚਿਤਾਵਨੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਫਾਜ਼ਿਲਕਾ 'ਚ ਰੂਹ ਕੰਬਾਊ ਘਟਨਾ : ਖੇਤਾਂ 'ਚ ਕੰਮ ਕਰਦੀ ਪਤਨੀ ਨੂੰ ਕੁਹਾੜੀ ਨਾਲ ਵੱਢਿਆ, ਮੌਤ

ਇਸ ਦੀ ਪਾਲਣਾ ਨਾ ਕਰਨ ’ਤੇ ਮੀਟ ਵਿਕਰੇਤਾਵਾਂ ਨੂੰ ਉਨ੍ਹਾਂ ਵੱਲੋਂ ਨਾਜਾਇਜ਼ ਤੌਰ ’ਤੇ ਕੱਟ ਕੇ ਵੇਚੇ ਜਾ ਰਹੇ ਬੱਕਰੇ, ਮੁਰਗੇ ਦਾ ਮੀਟ ਨਸ਼ਟ ਕਰਨ ਦੀ ਕਾਰਵਾਈ ਕਰਨ ਦੇ ਨਾਲ ਹੀ ਚਾਲਾਨ ਕੱਟ ਕੇ ਜੁਰਮਾਨਾ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਸਲਾਟਰ ਹਾਊਸ ਦੀ ਰਿਪੋਰਟ ਤੋਂ ਸਾਬਿਤ ਹੋ ਗਿਆ ਹੈ ਕਿ ਮਹਾਨਗਰ ’ਚ ਕੋਈ ਵੀ ਮੀਟ ਵਿਕਰੇਤਾ ਮੈਡੀਕਲ ਚੈੱਕਅਪ ਤੋਂ ਬਾਅਦ ਬੱਕਰੇ, ਮੁਰਗੇ ਦਾ ਮੀਟ ਨਹੀਂ ਵੇਚ ਰਿਹਾ ਹੈ, ਸਗੋਂ ਲੁਧਿਆਣਾ ’ਚ ਰੋਜ਼ਾਨਾ ਵੱਡੀ ਮਾਤਰਾ ’ਚ ਬੱਕਰੇ, ਮੁਰਗੇ ਦਾ ਮੀਟ ਮੌਕੇ ’ਤੇ ਹੀ ਕਟਾਈ ਕਰ ਕੇ ਜਾਂ ਪਹਿਲਾਂ ਤੋਂ ਹੀ ਕੱਟਿਆ ਹੋਇਆ ਬੱਕਰੇ, ਮੁਰਗੇ ਦਾ ਮੀਟ ਬਣਾਇਆ ਜਾਂ ਵੇਚਿਆ ਜਾ ਰਿਹਾ ਹੈ। ਇਹ ਮੀਟ ਖਾਣ ਕਰਕੇ ਲੋਕਾਂ ’ਤੇ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਖ਼ੁਸ਼! ਪੈਣ ਵਾਲਾ ਹੈ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕਰ 'ਤਾ Alert
ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚ ਬਣਾਇਆ ਗਿਆ ਮਾਡਰਨ ਸਲਾਟਰ ਹਾਊਸ
ਮਹਾਨਗਰ ’ਚ ਮੈਡੀਕਲ ਚੈੱਕਅਪ ਦੇ ਬਿਨਾਂ ਬੱਕਰੇ, ਮੁਰਗੇ ਦੇ ਮੀਟ ਦੀ ਕਟਾਈ ਅਤੇ ਵਿਕਰੀ ਰੋਕਣ ਲਈ ਨਗਰ ਨਿਗਮ ਵੱਲੋਂ ਹੰਬੜਾਂ ਰੋਡ ਸਥਿਤ ਮਾਰਡਨ ਸਲਾਟਰ ਹਾਊਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਲਈ ਫੂਡ ਪ੍ਰੋਸੈਸਿੰਗ ਮਨਿਸਟਰੀ ਦੇ ਨਾਲ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਕਰੀਬ 18 ਕਰੋੜ ਖ਼ਰਚ ਕੀਤਾ ਗਿਆ ਹੈ ਪਰ ਕਰੀਬ 3 ਸਾਲ ਬਾਅਦ ਵੀ ਮਹਾਨਗਰ ਦੇ ਲੋਕਾਂ ਨੂੰ ਇਸ ਪ੍ਰਾਜੈਕਟ ਦਾ ਫ਼ਾਇਦਾ ਨਹੀਂ ਮਿਲ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


Babita

Content Editor

Related News