PGI ’ਚ ਬਣੇਗਾ ਦੇਸ਼ ਦਾ ਪਹਿਲਾ ਮੈਡੀਕਲ ਮਿਊਜ਼ੀਅਮ, 61 ਸਾਲਾਂ ਦਾ ਸਫ਼ਰ ਦੇਖਣ ਦਾ ਮਿਲੇਗਾ ਮੌਕਾ

Thursday, Jul 18, 2024 - 09:57 AM (IST)

PGI ’ਚ ਬਣੇਗਾ ਦੇਸ਼ ਦਾ ਪਹਿਲਾ ਮੈਡੀਕਲ ਮਿਊਜ਼ੀਅਮ, 61 ਸਾਲਾਂ ਦਾ ਸਫ਼ਰ ਦੇਖਣ ਦਾ ਮਿਲੇਗਾ ਮੌਕਾ

ਚੰਡੀਗੜ੍ਹ (ਪਾਲ) : ਪੀ. ਜੀ.ਆਈ. ’ਚ ਜਲਦੀ ਹੀ ਇਕ ਅਜਿਹਾ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ, ਜੋ ਮੈਡੀਕਲ ਖ਼ੇਤਰ ਨੂੰ ਸਮਰਪਿਤ ਹੋਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਮੈਡੀਕਲ ਸੰਸਥਾ ’ਚ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ’ਚ ਪੀ. ਜੀ. ਆਈ. ਦੇ ਮੈਡੀਕਲ ਖ਼ੇਤਰ ਦੀਆਂ ਪ੍ਰਾਪਤੀਆਂ ਦੇਖਣ ਦਾ ਮੌਕਾ ਮਿਲੇਗਾ। ਨਾਲ ਹੀ ਸੰਸਥਾ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ। ਇਹ ਪ੍ਰਾਜੈਕਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਪ੍ਰਤਾਪ ਸਿੰਘ ਕੈਰੋਂ ਦੇ ਵਿਜ਼ਨ ਦਾ ਸਨਮਾਨ ਹੋਵੇਗਾ, ਜਿਸ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਮਰਥਨ ਪ੍ਰਾਪਤ ਰਿਹਾ।

ਇਹ ਵੀ ਪੜ੍ਹੋ : ਬਾਗੀ ਧੜੇ ਦੀ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦੀ ਮੀਟਿੰਗ, ਦਲਜੀਤ ਚੀਮਾ ਨੇ ਆਖੀਆਂ ਵੱਡੀਆਂ ਗੱਲਾਂ

ਪੀ. ਜੀ. ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਮਿਊਜ਼ੀਅਮ ਦਾ ਨਿਰਮਾਣ ਨਾ ਸਿਰਫ਼ ਵਿਰਸੇ ਦੀ ਸੰਭਾਲ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵੀ ਹੈ। ਇਹ ਉਨ੍ਹਾਂ ਦੂਰਦਰਸ਼ੀ ਨੇਤਾਵਾਂ ਦਾ ਪ੍ਰਮਾਣ ਹੈ, ਜਿਨ੍ਹਾਂ ਨੇ ਪੀ. ਜੀ. ਆਈ. ਨੂੰ ਸਿੱਖਣ ਦਾ ਮੰਦਰ, ਸਿੱਖਿਆ ਅਤੇ ਖੋਜ ’ਚ ਸਭ ਤੋਂ ਉੱਤਮ ਹੋਣ ਲਈ ਸਥਾਪਿਤ ਕੀਤਾ ਸੀ। ਪੀ. ਜੀ. ਆਈ. ਨੇ ਹਾਲ ਹੀ ’ਚ 61ਵਾਂ ਸਥਾਪਨਾ ਦਿਵਸ ਮਨਾਇਆ ਹੈ। ਇਹ ਲੰਬੀ ਯਾਤਰਾ ਇੱਥੇ ਦਿਖਾਈ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨਾਂ ਦਾ ਦਿੱਲੀ ਕੂਚ 'ਤੇ ਫ਼ੈਸਲਾ ਭਲਕੇ, 17 ਨੂੰ ਕਰਨਗੇ ਅਗਲੀ ਰਣਨੀਤੀ ਦਾ ਐਲਾਨ
ਇਤਿਹਾਸਕ ਮੈਡੀਕਲ ਉਪਕਰਨ, ਮਹਾਨ ਸ਼ਖ਼ਸੀਅਤਾਂ ਰਾਹੀਂ ਹਸਤਾਖ਼ਰ ਕੀਤੀਆਂ ਕਿਤਾਬਾਂ, ਪੁਰਾਣੀਆਂ ਤਸਵੀਰਾਂ ਤੇ 6 ਦਹਾਕਿਆਂ ’ਚ ਪ੍ਰਤਿਸ਼ਠਾਵਾਨ ਫੈਕਲਟੀ ਦੁਆਰਾ ਪ੍ਰਾਪਤ ਵੱਕਾਰੀ ਪੁਰਸਕਾਰਾਂ ਦਾ ਸੰਗ੍ਰਹਿ ਹੋਵੇਗਾ। ਇਹ ਕਲਾਕ੍ਰਿਤੀਆਂ ਮਿਊਜ਼ੀਅਮ ਦੇ ਸੰਗ੍ਰਹਿ ਦਾ ਮੁੱਖ ਹਿੱਸਾ ਬਣਨਗੀਆਂ। ਇਸ ਤੋਂ ਇਲਾਵਾ ਕੌਫੀ ਟੇਬਲ ਬੁੱਕ ਵੀ ਸ਼ੁਰੂ ਹੋਵੇਗੀ, ਜੋ ਸਮੇਂ-ਸਮੇਂ ’ਤੇ ਪ੍ਰਕਾਸ਼ਿਤ ਹੋਵੇਗੀ। ਇਸ ਵਿਚ ਸੰਸਥਾਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ, ਜੋ ਕਿ ਮੈਡੀਕਲ ਪ੍ਰੋਫੈਸ਼ਨਲਜ਼ ਲਈ ਸੂਚਨਾ ਤੇ ਪ੍ਰੇਰਨਾ ਦਾ ਸਰੋਤ ਹੋਵੇਗਾ। 1967 ’ਚ ਸੰਸਦ ਦੇ ਐਕਟ ਰਾਹੀਂ ਪੀ. ਜੀ. ਆਈ. ਨੂੰ ਅਟੋਨੇਮਜ਼ ਬਾਡੀ ਦਾ ਦਰਜਾ ਮਿਲਿਆ, ਨਾਲ ਹੀ ਇੰਸਟੀਚਿਊਟ ਆਫ਼ ਨੈਸ਼ਨਲ ਇਮਪੋਟੈਂਸ ਐਲਾਨ ਕਰ ਦਿੱਤਾ ਗਿਆ। ਪੀ. ਜੀ. ਆਈ. ਦੀ ਇਸ ਯਾਤਰਾ ’ਚ ਔਖੇ ਪਲਾਂ ਵਿਚ ਖਿੜੇ ਅਟੁੱਟ ਵਿਸ਼ਵਾਸ ਨੂੰ ਦਿਖਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News