IPL ਕਾਰਨ ਭਾਰਤ ’ਚ ਫੈਲ ਸਕਦੈ ਕੋਰੋਨਾ ਵਾਇਰਸ!

Thursday, Mar 05, 2020 - 04:24 PM (IST)

IPL ਕਾਰਨ ਭਾਰਤ ’ਚ ਫੈਲ ਸਕਦੈ ਕੋਰੋਨਾ ਵਾਇਰਸ!

ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਜਿੱਥੇ ਲੱਗਭਗ ਪੂਰੀ ਦੁਨੀਆ ਨੂੰ ਆਪਣੀ ਚਪੇਟ ’ਚ ਲਿਆ ਹੈ ਉੱਥੇ ਹੀ ਹੁਣ ਖੇਡ ਜਗਤ ਵਿਚ ਵੀ ਇਸ ਜਾਨਲੇਵਾ ਵਾਇਰਸ ਦਾ ਅਸਰ ਦੇਖਿਆ ਜਾ ਸਕਦਾ ਹੈ। ਦੁਨੀਆ ਦੀਆਂ ਕਈ ਖੇਡ ਪ੍ਰਤੀਯੋਗਿਤਾਵਾਂ ਇਸ ਵਾਇਰਸ ਕਾਰਨ ਜਾਂ ਤਾਂ ਮੁਅੱਤਲ, ਜਾਂ ਰੱਦ, ਜਾਂ ਫਿਰ ਜਗ੍ਹਾ ਬਦਲ ਕੇ ਇਨ੍ਹਾਂ ਨੂੰ ਹੋਰ ਜਗ੍ਹਾ ਕਰਾਇਆ ਜਾ ਰਿਹਾ ਹੈ। ਭਾਰਤ ਵਿਚ ਵੀ ਹੁਣ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਪ੍ਰਸ਼ਾਸਨ ਜਿੱਥੇ ਇਸ ਦੇ ਅੱਗੇ ਬੇਬਸ ਨਜ਼ਰ ਆ ਰਿਹਾ ਹੈ, ਉੱਥੇ ਹੀ ਹੁਣ ਤਕ ਇਸ ਦੇ ਬਚਾਅ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ ਗਏ।

ਆਈ. ਪੀ. ਐੱਲ. ’ਤੇ ਕੋਰੋਨਾ ਦਾ ਖਤਰਾ
PunjabKesari

ਭਾਰਤ ਵਿਚ 29 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਨੂੰ ਦੇਖਣ ਲਈ ਦੂਜੇ ਸੂਬਿਆਂ ਅਤੇ ਦੁਨੀਆ ਭਰ ਤੋਂ ਕ੍ਰਿਕਟ ਪ੍ਰਸ਼ੰਸਕ ਦੇਖਣ ਲਈ ਆਉਂਦੇ ਹਨ। ਅਜਿਹੇ ’ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਈ. ਪੀ. ਐੱਲ. ਦੇ ਇਸ ਵੱਕਾਰੀ ਟੂਰਨਾਮੈਂਟ ਕਾਰਨ ਕਿਤੇ ਕੋਰੋਨਾ ਦਾ ਕਹਿਰ ਭਾਰਤ ਵਿਚ ਨਾ ਵੱਧ ਜਾਵੇ। ਕਿਉਂਕਿ ਕੋਰੋਨਾ ਛੂਹਣ ਨਾਲ ਫੈਲਦਾ ਹੈ ਅਤੇ ਇਸ ਨਾਲ ਪ੍ਰਭਾਵਿਤ ਮਰੀਜ਼ ਦਾ ਬਚਣਾ ਲੱਗਭਗ ਮੁਸ਼ਕਿਲ ਹੁੰਦਾ ਹੈ। ਇਸ ਲਈ ਇਸ ਵਾਰ ਆਈ. ਪੀ. ਐੱਲ. ’ਤੇ ਇਸ ਦਾ ਅਸਰ ਹੋਣ ਦੇ ਆਸਾਰ ਹਨ। 

PunjabKesari

ਹੁਣ ਸਵਾਲ ਇਹ ਵੀ ਚੁੱਕਣਾ ਬਣਦਾ ਹੈ ਕਿ ਕੀ ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਆਈ. ਪੀ. ਐੱਲ. ਦਾ ਇਹ ਸੀਜ਼ਨ ਮੁਅੱਤਲ ਜਾਂ ਰੱਦ ਕਰਨਾ ਚਾਹੀਦਾ ਹੈ ਜਾਂ ਨਹੀਂ। ਕਿਉਂਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਡਰ ਕਾਰਨ ਆਪਣੇ ਦੇਸ਼ ਵਿਚ ਖੇਡ ਪ੍ਰਤੀਯੋਗਿਤਾਵਾਂ ਕਰਾਉਣ ਤੋਂ ਬਚ ਰਹੀ ਹੈ। ਫਿਰ ਬੀ. ਸੀ. ਸੀ. ਆਈ. ਨੂੰ ਇਸ ’ਤੇ ਵਿਚਾਰ ਕਿਉਂ ਨਹੀਂ ਕਰਨਾ ਚਾਹੀਦੈ। ਜੇਕਰ ਆਈ. ਪੀ. ਐੱਲ. ਕਾਰਨ ਵਾਇਰਸ ਪੂਰੇ ਦੇਸ਼ ਵਿਚ ਫੈਲ ਜਾਂਦਾ ਹੈ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। 

ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦਾ ਕੋਰੋਨਾ ’ਤੇ ਬਿਆਨ
PunjabKesari

ਜਦੋਂ ਬੀ. ਸੀ. ਸੀ. ਆਈ. ਪ੍ਰਧਾਨ ਅਤੇ ਸਾਬਕਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਆਈ. ਪੀ. ਐੱਲ. ’ਤੇ ਕੋਰੋਨਾ ਦੇ ਅਸਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਆਈ. ਪੀ. ਐੱਲ. ਦਾ ਕੋਈ ਅਸਰ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਅਸੀਂ ਇਸ ’ਤੇ ਚਰਚਾ ਵੀ ਕਰ ਰਹੇ ਹਾਂ।

ਟੋਕੀਓ ਓਲੰਪਿਕ ’ਤੇ ਵੀ ਮੰਡਰਾ ਰਿਹੈ ਖਤਰਾ
PunjabKesari

ਇਸ ਸਾਲ ਜੁਲਾਈ ਵਿਚ ਜਾਪਾਨ ਦੇ ਟੋਕੀਓ ਵਿਚ ਓਲੰਪਿਕ 2020 ਦਾ ਆਯੋਜਨ ਹੋਣਾ ਹੈ। ਹੁਣ ਟੋਕੀਓ ਓਲੰਪਿਕ ’ਤੇ ਵੀ ਇਸ ਦਾ ਅਸਰ ਦੇਖਿਆ ਜਾ ਰਿਹਾ ਹੈ। ਓਲੰਪਿਕ ਮੰਤਰੀ ਨੇ ਆਪਣੇ ਬਿਆਨ ’ਚ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਓਲੰਪਿਕ ਰੱਦ ਨਹੀਂ ਕੀਤਾ ਜਾਵੇਗਾ। ਜੇਕਰ ਮਈ ਦੇ ਅਖੀਰ ਤਕ ਇਸ ਦਾ ਕਹਿਰ ਨਾ ਘਟਿਆ ਤਾਂ ਓਲੰਪਿਕ ਸਾਲ ਦੇ ਅਖੀਰ ਵਿਚ ਕਰਾਇਆ ਜਾਵੇਗਾ ਜਾਂ ਫਿਰ ਇਸ ਦਾ ਆਯੋਜਨ ਕਿਸੇ ਹੋਰ ਦੇਸ਼ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 

IPL 2020 : ਨਿਊਜ਼ੀਲੈਂਡ ਨੇ ਆਪਣੇ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਚੁੱਕੇ ਅਹਿਮ ਕਦਮ

ਭਾਰਤ ਖਿਲਾਫ ਦੋਹਰਾ ਸੈਂਕੜਾ ਲਾਉਣ ਵਾਲੇ ਇਸ ਧਾਕਡ਼ ਖਿਡਾਰੀ ਨੂੰ ਕੋਰਟ ਨੇ ਸੁਣਾਈ ਸਖਤ ਸਜ਼ਾ

ਆਸਟਰੇਲੀਆ ਦੀ DRS ਦੇ ਤਹਿਤ 5 ਦੌਡ਼ਾਂ ਨਾਲ ਜਿੱਤ, ਭਾਰਤ ਨਾਲ ਫਾਈਨਲ 'ਚ ਹੋਵੇਗੀ ਟੱਕਰ


Related News