ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ
Thursday, May 12, 2022 - 10:45 AM (IST)
ਬਠਿੰਡਾ (ਸੁਖਵਿੰਦਰ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ, ਜੋ ਆਏ ਦਿਨ ਪੀ. ਆਰ. ਟੀ. ਸੀ. ਮੁਲਾਜ਼ਮਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਬਠਿੰਡਾ ਬੱਸ ਸਟੈਂਡ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਬਜ਼ੁਰਗ ਔਰਤ ਟਿਕਟ ਦੇ 20 ਰੁਪਏ ਵਾਪਸ ਕਰਵਾਉਣ ਲਈ ਬੱਸ ਸਾਹਮਣੇ ਲੇਟ ਗਈ। ਜਾਣਕਾਰੀ ਅਨੁਸਾਰ ਸਵੇਰੇ ਇਕ ਬੱਸ ਬਾਜਾਖਾਨਾ ਤੋਂ ਬਠਿੰਡਾ ਵੱਲ ਆ ਰਹੀ ਸੀ | ਬਠਿੰਡਾ ਪਹੁੰਚਣ ’ਤੇ ਜਦੋਂ ਸਰਕਾਰੀ ਬੱਸ ਫਿਰੋਜ਼ਪੁਰ ਕਾਊਂਟਰ ’ਤੇ ਲੱਗੀ ਤਾਂ ਇਕ ਬਜ਼ੁਰਗ ਔਰਤ ਬੱਸ ਸਾਹਮਣੇ ਲੇਟ ਗਈ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਫਿਰੋਜ਼ਪੁਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, RDX ਨਾਲ ਫੜੇ ਗਏ 4 ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ
ਸਰਕਾਰੀ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਉਕਤ ਬਜ਼ੁਰਗ ਔਰਤ ਆਪਣੇ ਪਰਿਵਾਰ ਨਾਲ ਉਸਦੀ ਬੱਸ ਵਿਚ ਚੜ੍ਹੀ ਸੀ | ਜਿਸ ਨੇ ਪਰਿਵਾਰ ਨਾਲ ਆਪਣੀ ਵੀ ਟਿਕਟ ਕਟਵਾਈ ਸੀ ਪਰ ਟਿਕਟ ਕਟਵਾਉਣ ਤੋਂ ਬਾਅਦ ਉਸ ਨੇ ਆਪਣਾ ਆਧਾਰ ਕਾਰਡ ਦਿਖਾ ਕੇ ਟਿਕਟ ਦੇ ਪੈਸੇ ਵਾਪਸ ਕਰਨ ਲਈ ਕਿਹਾ । ਉਸ ਨੇ ਔਰਤ ਨੂੰ ਬੇਨਤੀ ਕੀਤੀ ਕਿ ਹੁਣ ਟਿਕਟ ਕੱਟੀ ਜਾ ਚੁੱਕੀ ਹੈ ਅਤੇ ਹੁਣ ਉਸਦੀ ਟਿਕਟ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਸਕਦੇ ਪਰ ਉਕਤ ਮਾਮਲੇ ਨੂੰ ਲੈ ਕੇ ਔਰਤ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਅੱਡੇ ਵਿਚ ਮੌਜੂਦ ਲੋਕਾਂ ਵੱਲੋਂ ਵੀ ਔਰਤ ਨੂੰ ਸਮਝਾਇਆ ਗਿਆ ਪਰ ਔਰਤ ਆਪਣੀ ਗੱਲ ’ਤੇ ਅੜੀ ਰਹੀ। ਬਾਅਦ ਵਿਚ ਕੰਡਕਟਰ ਵੱਲੋਂ ਉਕਤ ਔਰਤ ਦੇ ਪੈਸੇ ਵਾਪਸ ਕੀਤੇ ਗਏ।
ਇਹ ਵੀ ਪੜ੍ਹੋ : ਬਜ਼ੁਰਗਾਂ ਨੇ ਮਾਸੂਮ ਬੱਚੇ 'ਤੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਲਿਆ ਫੌਰੀ ਐਕਸ਼ਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ