ਆਉਂਦੇ ਦਿਨਾਂ ’ਚ ਹੋਰ ਜ਼ੋਰ ਫੜੇਗੀ ਠੰਡ, ਸੰਘਣੇ ਕੋਹਰੇ ਦਾ ਵੀ ਕਰਨਾ ਪਵੇਗਾ ਸਾਹਮਣਾ

Monday, Nov 21, 2022 - 06:50 PM (IST)

ਆਉਂਦੇ ਦਿਨਾਂ ’ਚ ਹੋਰ ਜ਼ੋਰ ਫੜੇਗੀ ਠੰਡ, ਸੰਘਣੇ ਕੋਹਰੇ ਦਾ ਵੀ ਕਰਨਾ ਪਵੇਗਾ ਸਾਹਮਣਾ

ਲੁਧਿਆਣਾ (ਸਲੂਜਾ) : ਦਸੰਬਰ ਮਹੀਨੇ ਵੱਲ ਵੱਧਦੇ ਹੀ ਮੌਸਮ ਦਾ ਮਿਜਾਜ਼ ਵੀ ਤੇਜ਼ੀ ਨਾਲ ਬਦਲਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 25 ਤੋਂ 27 ਡਿਗਰੀ ਸੈਲਸੀਅਸ, ਜਦੋਂਕਿ ਘੱਟੋ-ਘੱਟ 10 ਤੋਂ 12 ਡਿਗਰੀ ਸੈਲਸੀਅਸ ਵਿਚ ਰਹਿ ਰਿਹਾ ਹੈ। ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚ ਬਾਰਿਸ਼ ਦੇ ਦਸਤਕ ਦੇਣ ਨਾਲ ਮੌਸਮ ਬਦਲਣਾ ਸ਼ੁਰੂ ਹੋ ਗਿਆ, ਜਿਸ ਨਾਲ ਹੁਣ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਵੇਰੇ ਅਤੇ ਰਾਤ ਸਮੇਂ ਠੰਡ ਜ਼ੋਰ ਫੜਨ ਲੱਗੀ ਹੈ। ਹੁਣ ਹਰ ਵਰਗ ਦੇ ਲੋਕ ਠੰਡ ਤੋਂ ਰਾਹਤ ਪਾਉਣ ਲਈ ਸੂਰਜ ਦੇਵਤਾ ਦੇ ਨਿਕਲਣ ਦਾ ਸਵੇਰ ਹੁੰਦੇ ਹੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗਦੇ ਹਨ। ਕਿਸਾਨਾਂ ਦੀ ਗੱਲ ਕਰੀਏ ਤਾਂ ਹੁਣ ਉਹ ਕਣਕ ਦੀ ਬਿਜਾਈ ’ਚ ਰੁੱਝ ਗਏ ਹਨ। ਤਕਣਕ ਦੀ ਫਸਲ ਲਈ ਠੰਡਾ ਮੌਸਮ ਫਾਇਦੇਮੰਦ ਹੁੰਦਾ ਹੈ, ਜਿਨ੍ਹਾਂ ਸਮਾਂ ਠੰਡਾ ਮੌਸਮ ਰਹੇਗਾ, ਉਸ ਸਮੇਂ ਤੱਕ ਕਣਕ ਦੀ ਫਸਲ ਦੀ ਪੈਦਾਵਾਰ ਵਧੇਗੀ।

ਇਹ ਵੀ ਪੜ੍ਹੋ : ਜ਼ੋਰ-ਸ਼ੋਰ ਨਾਲ ਚੱਲ ਰਹੇ ਵਿਆਹ ’ਚ ਅਚਾਨਕ ਪਿਆ ਭੜਥੂ, ਲਾੜੇ ਪਿੱਛੇ ਆਈ ਕੁੜੀ ਦੇ ਬੋਲ ਸੁਣ ਲਾੜੀ ਦੇ ਉੱਡੇ ਹੋਸ਼

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਬਾਰਿਸ਼ ਨਹੀਂ ਹੋਵੇਗੀ। ਮੌਸਮ ਖੁਸ਼ਕ ਅਤੇ ਠੰਡਾ ਬਣਿਆ ਰਹਿਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਗਿਰਾਵਟ ਦਰਜ ਹੋਣ ਨਾਲ ਠੰਡ ਜ਼ੋਰ ਫੜਨ ਲੱਗੇਗੀ। ਸਵੇਰ ਅਤੇ ਰਾਤ ਦੇ ਸਮੇਂ ਸੰਘਣੇ ਕੋਹਰੇ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸੰਘਣੇ ਕੋਹਰੇ ਦੇ ਸਮੇਂ ਸੜਕਾਂ ’ਤੇ ਵਾਹਨ ਸਾਵਧਾਨੀ ਨਾਲ ਚਲਾਉਣ ਅਤੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੇਣ। ਖੁਦ ਵੀ ਸੈਰ ਕਰਨ ਤੋਂ ਗੁਰੇਜ਼ ਕਰੋ। ਘਰ ਵਿਚ ਰੱਖੇ ਪਾਲਤੂ ਅਤੇ ਦੁਧਾਰੂ ਪਸ਼ੂਆਂ ਨੂੰ ਠੰਡ ਤੋਂ ਬਚਾਉਣ ਲਈ ਵਿਸੇਸ਼ ਤੌਰ ’ਤੇ ਧਿਆਨ ਰੱਖੋ। ਇਸੇ ਦੇ ਨਾਲ ਹੀ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣ।

ਇਹ ਵੀ ਪੜ੍ਹੋ : ਪਾਰਸ ਕਤਲ ਕਾਂਡ : ਨੌਜਵਾਨ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਕਾਤਲ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News