ਮੀਂਹ ਨਾਲ ਸ਼ਹਿਰ ਹੋਇਆ ਪਾਣੀ-ਪਾਣੀ
Sunday, Aug 19, 2018 - 12:32 AM (IST)

ਭਵਾਨੀਗਡ਼੍ਹ, (ਵਿਕਾਸ)- ਇਲਾਕੇ ’ਚ ਸ਼ਨੀਵਾਰ ਨੂੰ ਪਏ ਭਾਰੀ ਮੀਂਹ ਨਾਲ ਸ਼ਹਿਰ ਦੇ ਕਈ ਗਲੀ-ਮੁਹੱਲੇ ਪਾਣੀ ਦੇ ਨਾਕਸ ਪ੍ਰਬੰਧਾਂ ਦੀ ਭੇਟ ਚਡ਼੍ਹ ਕੇ ਨੱਕੋ-ਨੱਕ ਭਰ ਗਏ, ਉੱਥੇ ਹੀ ਜ਼ੀਰਕਪੁਰ-ਚੰਡੀਗਡ਼੍ਹ ਕੌਮੀ ਮਾਰਗ ਵੀ ਕਈ ਥਾਵਾਂ ’ਤੇ ਮੀਂਹ ਨਾਲ ਜਲਥਲ ਹੋ ਗਿਆ। ਸ਼ਹਿਰ ਦੀ ਅਨਾਜ ਮੰਡੀ, ਮੁੱਖ ਬਾਜ਼ਾਰ, ਅਜੀਤ ਨਗਰ, ਤਹਿਸੀਲ ਕੰਪਲੈਕਸ, ਜੈਨ ਕਾਲੋਨੀ, ਨਵਾਂ ਬੱਸ ਅੱਡੇ ਨੇਡ਼ੇ ਸਮੇਤ ਕਈ ਵਾਰਡਾਂ ਵਿਚ ਸ਼ਹਿਰ ਵਾਸੀਆਂ ਨੂੰ ਘਟੀਆ ਪ੍ਰਬੰਧਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਸਬੰਧਤ ਵਿਭਾਗ ਦੀ ਨਾਲਾਇਕੀ ਕਾਰਨ ਸ਼ਹਿਰ ਵਿਚ ਮੀਂਹ ਦੌਰਾਨ ਨੈਸ਼ਨਲ ਹਾਈਵੇ ’ਤੇ ਵੀ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।