ਬਸਤਿਆਂ ਦੇ ਬੋਝ ਤੋਂ ਮੁਕਤ ਹੋਵੇਗਾ ਬਚਪਨ, ਸਰਕਾਰ ਸਕੂਲੀ ਬੱਚਿਆਂ ਲਈ ਚੁੱਕਣ ਜਾ ਰਹੀ ਅਹਿਮ ਕਦਮ
Friday, Feb 10, 2023 - 12:03 AM (IST)
ਲੁਧਿਆਣਾ (ਵਿੱਕੀ) : ਪਿਛਲੇ ਲੰਬੇ ਸਮੇਂ ਤੋਂ ਨੰਨ੍ਹੇ ਵਿਦਿਆਰਥੀ ਵਾਧੂ ਕਿਤਾਬਾਂ ਤੇ ਸਿਲੇਬਸ ਦਾ ਬੋਝ ਢੋਅ ਰਹੇ ਹਨ। ਇਸ ’ਚ ਉਨ੍ਹਾਂ ਦਾ ਬਚਪਨ ਕਿਤਾਬਾਂ ਦੇ ਬੋਝ ਹੇਠ ਦੱਬਿਆ ਜਿਹਾ ਨਜ਼ਰ ਆ ਰਿਹਾ ਹੈ ਪਰ ਹੁਣ ਜਲਦ ਹੀ ਇਨ੍ਹਾਂ ਛੋਟੇ ਬੱਚਿਆਂ ਨੂੰ ਇਸ ਤੋਂ ਰਾਹਤ ਮਿਲਣ ਵਾਲੀ ਹੈ। ਸਰਕਾਰ ਦਾ ਯਤਨ ਜੇਕਰ ਸਫ਼ਲ ਰਿਹਾ ਤਾਂ ਨਵੇਂ ਵਿੱਦਿਅਕ ਸੈਸ਼ਨ 2023-24 ’ਚ ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਦੇ ਸਕੂਲ ਬੈਗ ’ਚ ਸਿਰਫ਼ ਗਣਿਤ ਅਤੇ ਭਾਸ਼ਾ ਦੀਆਂ ਕਿਤਾਬਾਂ ਹੋਣਗੀਆਂ।
ਇਹ ਵੀ ਪੜ੍ਹੋ : ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਫਿਲਮੀ ਸਿਤਾਰਿਆਂ ਦੇ ਨਾਵਾਂ ’ਤੇ ਰੱਖੇ ਜਾਂਦੇ ਹਨ ਬੱਚਿਆਂ ਦੇ ਨਾਂ
ਰਾਸ਼ਟਰੀ ਸਿੱਖਿਆ ਨੀਤੀ ਦੀਆਂ ਸਿਫਾਰਸ਼ਾਂ ਮੁਤਾਬਕ 3 ਤੋਂ 8 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਦਾ ਮੁੱਲਾਂਕਣ ਰਵਾਇਤੀ ਪ੍ਰੀਖਿਆ ਜ਼ਰੀਏ ਨਹੀਂ ਹੋਵੇਗਾ। ਨਾਲ ਹੀ, ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਮਾਤ ਭਾਸ਼ਾ ’ਚ ਪੜ੍ਹਨ ਦਾ ਮੌਕਾ ਮਿਲੇਗਾ। ਸਰਕਾਰ ਦੇ ਇਸ ਫੈਸਲੇ ਦਾ ਅਧਿਆਪਕਾਂ ਦੇ ਨਾਲ-ਨਾਲ ਬੱਚਿਆਂ ਦੇ ਮਾਪਿਆਂ ਨੇ ਵੀ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸੁਖਬੀਰ ਬਾਦਲ, ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਨੂੰ ਲੈ ਕੇ ਕੀਤੀ ਇਹ ਮੰਗ
ਜਾਣਕਾਰੀ ਮੁਤਾਬਕ ਰਾਸ਼ਟਰੀ ਸਿੱਖਿਆ ਅਨੁਸੰਧਾਨ ਅਤੇ ਸਿਖਲਾਈ ਪ੍ਰੀਸ਼ਦ (ਐੱਨ. ਸੀ. ਈ. ਆਰ. ਟੀ.) ਦੇ ਮਾਹਿਰਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਪਹਿਲੀ ਅਤੇ ਦੂਜੀ ਕਲਾਸ ਲਈ ਪਾਠਕ੍ਰਮ ਤਿਆਰ ਕਰ ਲਿਆ ਹੈ। ਸਿੱਖਿਆ ਮੰਤਰਾਲਾ ਜਲਦ ਹੀ ਪਾਠਕ੍ਰਮ ਜਾਰੀ ਕਰੇਗਾ। ਇਸ ਦੇ ਤਹਿਤ ਰੱਟਾ ਲਾਉਣ ਦੀ ਬਜਾਏ ਦੂਜੀ ਤੱਕ ਦੇ ਬੱਚੇ ਦਾ ਮੁੱਲਾਂਕਣ ਖੇਡ ਕੁੱਦ, ਵੀਡੀਓ, ਮਿਊਜ਼ਿਕ, ਕਹਾਣੀ ਬੋਲਣ-ਲਿਖਣ, ਵਿਵਹਾਰਕ ਗਿਆਨ ਆਦਿ ਦੇ ਆਧਾਰ ’ਤੇ ਹੋਵੇਗਾ।
ਆਪਣੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਨਗੇ ਵਿਦਿਆਰਥੀ
3 ਤੋਂ 8 ਸਾਲ ਦੀ ਉਮਰ ’ਚ ਬੱਚਾ ਸਭ ਤੋਂ ਜ਼ਿਆਦਾ ਸਿੱਖਦਾ ਹੈ। ਇਸ ਲਈ ਭਾਸ਼ਾ ਵਿਸ਼ੇ ’ਚ ਉਸ ਨੂੰ ਮਾਤ ਭਾਸ਼ਾ ’ਚ ਪੜ੍ਹਾਈ ਦਾ ਮੌਕਾ ਮਿਲੇਗਾ। ਸੂਬੇ ਐੱਨ. ਸੀ. ਈ. ਆਰ. ਟੀ. ਵਿਚ ਤਿਆਰ ਪਾਠਕ੍ਰਮ ਦੀਆਂ ਕਿਤਾਬਾਂ ਤੋਂ ਪੜ੍ਹਾਈ ਕਰਵਾ ਸਕਦੇ ਹਨ ਜਾਂ ਖੁਦ ਕਿਤਾਬ ਤਿਆਰ ਕਰਵਾਉਣਗੇ। ਇਸ ਨਾਲ ਵਿਦਿਆਰਥੀ ਬਚਪਨ ਵਿਚ ਹੀ ਆਪਣੀ ਮਾਤ ਭਾਸ਼ਾ ਨੂੰ ਜਾਣ ਅਤੇ ਸਿੱਖ ਸਕਣਗੇ।
ਇਹ ਵੀ ਪੜ੍ਹੋ : ਪੁਲਸ ਦੇ ਸਖ਼ਤ ਪਹਿਰੇ 'ਚ ਹੋਇਆ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦਾ ਅੰਤਿਮ ਸੰਸਕਾਰ
ਬੱਚਿਆਂ ਦੀ ਪੜ੍ਹਾਈ ’ਚ ਦਿਲਚਸਪੀ ਵਧੇਗੀ : ਗੁਰਮੀਤ ਸਿੰਘ ਸੋਢੀ
ਇਹ ਇਕ ਚੰਗੀ ਪਹਿਲ ਹੈ। ਪਿਛਲੇ ਲੰਬੇ ਸਮੇਂ ਤੋਂ ਨੰਨ੍ਹੇ ਵਿਦਿਆਰਥੀਆਂ ਤੋਂ ਕਿਤਾਬਾਂ ਦਾ ਬੋਝ ਘੱਟ ਕਰਨ ਦੀ ਮੰਗ ਉੱਠਦੀ ਰਹੀ ਹੈ। ਇਸ ਨਵੀਂ ਪਹਿਲ ਨਾਲ ਵਿਦਿਆਰਥੀ ਖੇਡ ਕੁੱਦ ਅਤੇ ਗਤੀਵਿਧੀਆਂ ਜ਼ਰੀਏ ਸਿੱਖਣਗੇ ਅਤੇ ਉਨ੍ਹਾਂ ਦੀ ਪੜ੍ਹਾਈ ’ਚ ਦਿਲਚਸਪੀ ਵਧੇਗੀ। ਇਹ ਨੀਤੀ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਸਹਾਈ ਸਿੱਧ ਹੋਵੇਗੀ।