ਬਟਾਲਾ ਗੋਲੀ ਕਾਂਡ ਮਾਮਲੇ 'ਤੇ ਬਿਕਰਮ ਸਿੰਘ ਮਜੀਠੀਆ ਨੇ ਚੁੱਕੇ ਸਵਾਲ
Tuesday, Oct 27, 2026 - 12:56 PM (IST)
ਬਟਾਲਾ- ਬੀਤੇ ਦਿਨ ਗੁਰਦਾਸਪੁਰ ਦੇ ਜਲੰਧਰ ਰੋਡ 'ਤੇ ਮੋਟਰਸਾਈਕਲ ਸਵਾਰ ਬਦਮਾਸ਼ ਨੇ ਇਕ ਦੁਕਾਨ 'ਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ ਸੀ। ਜਿਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਫਿਰੌਤੀ ਦੇ ਮਾਮਲੇ ਨਾਲ ਜੁੜੀ ਹੋਈ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਲਿਖਿਆ ਕਿ ''ਬਟਾਲਾ 'ਚ ਫਿਰੌਤੀ ਲਈ 2 ਗੋਲੀਆਂ, SSP ਦੀ ਐਸਕੋਰਟ ਗੱਡੀ ਮੌਕੇ 'ਤੇ ਫੇਰ ਵੀ ਗੋਲੀ ਚਲਾਈ ਬੇਖੌਫ ਬਦਮਾਸ਼! ਗੁਰਦਾਸਪੁਰ ਦੇ ਜਲੰਧਰ ਰੋਡ 'ਤੇ ਟੂ-ਵ੍ਹੀਲਰ ਸਵਾਰ ਬਦਮਾਸ਼ਾਂ ਨੇ ਦੁਕਾਨ 'ਤੇ ਫਾਇਰਿੰਗ ਕੀਤੀ ਤੇ ਫ਼ਰਾਰ ਹੋ ਗਏ। ਵਾਰਦਾਤ ਵੇਲੇ ਉਸੇ ਦੁਕਾਨ 'ਤੇ ਐਸ. ਐਸ. ਪੀ. ਬਟਾਲਾ ਦੀ ਐਸਕੋਰਟ ਗੱਡੀ ਖੜ੍ਹੀ ਸੀ। ਕਾਲਜ-ਸਕੂਲ ਵਾਲਾ ਭੀੜ-ਭਾੜ ਵਾਲਾ ਇਲਾਕਾ ਸਹਿਮਿਆ ਪਿਆ।''
ਇਹ ਵੀ ਪੜ੍ਹੋ-ਪੰਜਾਬ; 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਦੁਕਾਨ 'ਤੇ ਚਲਾਈਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਰਦਾਸਪੁਰ ਦੇ ਜਲੰਧਰ ਰੋਡ ਸਥਿਤ ਸ਼ਰਮਾ ਕਾਰ ਸ਼ਿੰਗਾਰ ਦੀ ਦੁਕਾਨ 'ਤੇ ਦੋ ਨੌਜਵਾਨਾਂ ਨੇ ਫਾਇਰਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦੁਕਾਨ 'ਤੇ ਦੋ ਫਾਇਰ ਕੀਤੇ। ਇਸ ਦੌਰਾਨ ਦੁਕਾਨ ਦੇ ਕਾਊਂਟਰ 'ਤੇ ਬੈਠੇ ਮਾਲਕ ਨਰੇਸ਼ ਕੁਮਾਰ ਦੇ ਪਿਤਾ ਜਸਵਿੰਦਰ ਮੋਹਨ ਦੀ ਜਾਨ ਵਾਲ-ਵਾਲ ਬਚੀ। ਇੱਕ ਗੋਲੀ ਉਨ੍ਹਾਂ ਦੇ ਚਿਹਰੇ ਦੇ ਕੋਲੋਂ ਦੀ ਲੰਘਦੀ ਹੋਈ ਦੁਕਾਨ ਦਾ ਸ਼ੀਸ਼ਾ ਤੋੜ ਗਈ। ਦੁਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ ਅਤੇ ਪੈਸੇ ਨਾ ਦੇਣ 'ਤੇ ਫਾਇਰਿੰਗ ਕੀਤੀ ਗਈ ਹੈ। ਹੈਰਾਨੀ ਦੀ ਗੱਲ
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਕਾਂਡ ਮਾਮਲਾ: ਮਾਨਸਾ ਦੇ ਵਪਾਰੀਆਂ ਨੇ ਐਕਸ਼ਨ ਕਮੇਟੀ ਕੋਲੋਂ ਕਰ'ਤੀ ਵੱਡੀ ਮੰਗ

