ਸਿੱਧੂ ਦੀ ਬਿਆਨਬਾਜ਼ੀ ਦਾ ਮੁੱਖ ਮੰਤਰੀ ਨਹੀਂ ਦੇ ਰਹੇ ਕੋਈ ਵੀ ਜਵਾਬ

Tuesday, Jul 06, 2021 - 01:37 AM (IST)

ਸਿੱਧੂ ਦੀ ਬਿਆਨਬਾਜ਼ੀ ਦਾ ਮੁੱਖ ਮੰਤਰੀ ਨਹੀਂ ਦੇ ਰਹੇ ਕੋਈ ਵੀ ਜਵਾਬ

ਜਲੰਧਰ(ਧਵਨ)- ਪੰਜਾਬ ’ਚ ਕਾਂਗਰਸ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ’ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਰੋਜ਼ਾਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਦਾ ਕੋਈ ਜਵਾਬ ਨਹੀਂ ਦੇ ਰਹੇ।

ਇਹ ਵੀ ਪੜ੍ਹੋ- ਦੁਖਦਾਈ ਖ਼ਬਰ : ਰੌਂਤਾ ਰਾਜਬਾਹਾ ’ਚ ਡੁੱਬਣ ਕਾਰਨ 3 ਨੌਜਵਾਨਾਂ ਦੀ ਮੌਤ

ਸਿੱਧੂ ਨੇ ਭਾਵੇਂ ਦਿੱਲੀ ’ਚ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਪੰਜਾਬ ਪਰਤਦੇ ਹੀ ਫਿਰ ਤੋਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਖ਼ਿਲਾਫ਼ ਬਿਜਲੀ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਇਸ ਬਿਆਨਬਾਜ਼ੀ ਨੂੰ ਕੇਂਦਰੀ ਲੀਡਰਸ਼ਿਪ ਨੇ ਪਸੰਦ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਖੁਦ ਗਾਂਧੀ ਪਰਿਵਾਰ ਮਸਲੇ ਦਾ ਨਿਪਟਾਰਾ ਕਰਨ ’ਚ ਜੁਟਿਆ ਹੋਇਆ ਹੈ ਤਾਂ ਫਿਰ ਜਨਤਕ ਤੌਰ ’ਤੇ ਬਿਆਨਬਾਜ਼ੀ ਬੰਦ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਲੋਕਾਂ ਨਾਲ ਕੈਪਟਨ ਵਾਂਗ ਝੂਠੇ ਵਾਅਦੇ ਨਹੀਂ, ਇਹ ਕੇਜਰੀਵਾਲ ਦੀ ਗਾਰੰਟੀ ਹੈ : ਰਾਖੀ ਬਿਰਲਾਨ

ਕਾਂਗਰਸ ਨੇਤਾਵਾਂ ਨੇ ਦੱਸਿਆ ਕਿ ਸ਼ਾਇਦ ਸਿੱਧੂ ਵੱਲੋਂ ਲਗਾਤਾਰ ਬਿਆਨਬਾਜ਼ੀ ਦਬਾਅ ਬਣਾਉਣ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਕਈ ਦਿਨਾਂ ਤੋਂ ਸਿੱਧੂ ਦੇ ਖ਼ਿਲਾਫ਼ ਇਕ ਵੀ ਬਿਆਨ ਨਹੀਂ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਮਰਥਕਾਂ ਨੂੰ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਰੋਕਿਆ ਹੋਇਆ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਵੀ ਸਮਰਥਕ ਨੇ ਸਿੱਧੂ ਦੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਪਿੰਡ ਬੱਲੜਵਾਲ ਕਤਲ ਕਾਂਡ : ਪਰਿਵਾਰਿਕ ਮੈਂਬਰਾਂ ਦੇ ਧਰਨੇ ਤੋਂ ਬਾਅਦ ਪੁਲਸ ਵਲੋਂ ਤੀਸਰਾ ਦੋਸ਼ੀ ਵੀ ਕਾਬੂ

ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਦਿੱਲੀ ’ਚ ਕੇਂਦਰੀ ਲੀਡਰਸ਼ਿਪ ਨਾਲ ਬੈਠਕਾਂ ਕੀਤੀਆਂ ਹਨ ਉਸ ਦੇ ਬਾਅਦ ਤੋਂ ਪਾਰਟੀ ਦੇ ਅੰਦਰ ਅਨੁਸ਼ਾਸਨ ਨੂੰ ਹੱਲਾ-ਸ਼ੇਰੀ ਦੇਣ ’ਚ ਉਹ ਜੁਟੇ ਹੋਏ ਹਨ। ਇਸ ਸਮੇਂ ਪੰਜਾਬ ਕਾਂਗਰਸ ਨਾਲ ਸਬੰਧਤ ਹੋਰ ਕੋਈ ਵੀ ਸੀਨੀਅਰ ਨੇਤਾ ਬਿਆਨਬਾਜ਼ੀ ਨਹੀਂ ਕਰ ਰਿਹਾ। ਸਿਰਫ ਸਿੱਧੂ ਦੀ ਬਿਆਨਬਾਜ਼ੀ ਰੋਜ਼ਾਨਾ ਟਵੀਟ ਦੇ ਜਰੀਏ ਸਾਹਮਣੇ ਆ ਰਹੀ ਹੈ।


author

Bharat Thapa

Content Editor

Related News