ਵਿਆਹ ਵਾਲੇ ਮੁੰਡੇ ਦੀ ਗੱਲ ਸੁਣ ਭਾਵੁਕ ਹੋਏ CM ਮਾਨ, ਨੌਕਰੀ ਲੈਣ ਆਈ ਕੁੜੀ ਨਾਲ ਖਿਚਵਾਈ ਫੋਟੋ (ਤਸਵੀਰਾਂ)

Friday, Dec 01, 2023 - 01:08 PM (IST)

ਵਿਆਹ ਵਾਲੇ ਮੁੰਡੇ ਦੀ ਗੱਲ ਸੁਣ ਭਾਵੁਕ ਹੋਏ CM ਮਾਨ, ਨੌਕਰੀ ਲੈਣ ਆਈ ਕੁੜੀ ਨਾਲ ਖਿਚਵਾਈ ਫੋਟੋ (ਤਸਵੀਰਾਂ)

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ 'ਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਇਕ ਉਮੀਦਵਾਰ ਨੇ ਦੱਸਿਆ ਕਿ ਉਸ ਦਾ ਪਰਸੋਂ ਨੂੰ ਵਿਆਹ ਹੈ ਅਤੇ ਅੱਜ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ, ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਬਹੁਤ ਖ਼ੁਸ਼ ਹੈ। ਇਸ ਖ਼ੁਸ਼ੀ ਦੇ ਮੌਕੇ 'ਤੇ ਉਮੀਦਵਾਰ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਉਸ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਫਿਰ ਨਵਾਂ Alert ਜਾਰੀ, ਜਾਣੋ ਅਗਲੇ 24 ਘੰਟਿਆਂ ਦੌਰਾਨ ਕਿਹੋ ਜਿਹਾ ਰਹੇਗਾ

PunjabKesari

ਉਸ ਨੇ ਦੱਸਿਆ ਕਿ ਉਸ ਦੇ ਮਾਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਸੁਫ਼ਨਾ ਸੀ ਕਿ ਮੈਂ ਸਰਕਾਰੀ ਨੌਕਰੀ ਕਰਾਂ, ਜੋ ਕਿ ਮੁੱਖ ਮੰਤਰੀ ਮਾਨ ਦੀ ਬਦੌਲਤ ਅੱਜ ਸੱਚ ਹੋ ਗਿਆ ਹੈ। ਉਸ ਨੂੰ ਦੇਖ ਕੇ ਮੁੱਖ ਮੰਤਰੀ ਵੀ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਸਾਹਾ ਬੱਝ ਜਾਂਦਾ ਹੈ ਅਤੇ ਜੇਕਰ ਉਹ ਪਹਿਲਾਂ ਦੱਸ ਦਿੰਦਾ ਤਾਂ ਉਸ ਦੇ ਘਰ ਹੀ ਉਸ ਨੂੰ ਨਿਯੁਕਤੀ ਪੱਤਰ ਪਹੁੰਚਾ ਦੇਣਾ ਸੀ। ਮੁੱਖ ਮੰਤਰੀ ਨੇ ਉਸ ਦੀ ਜੀਵਨ ਸਾਥਣ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦਾ ਪੈੜਾ ਬਹੁਤ ਚੰਗਾ ਹੈ। ਇਸ ਸਮਾਰੋਹ ਦੌਰਾਨ ਹੋਰ ਵੀ ਬਹੁਤ ਸਾਰੇ ਉਮੀਦਵਾਰਾਂ ਨੇ ਦਿਲੀ ਗੱਲਾਂ ਅਤੇ ਆਪਣੇ ਤਜ਼ੁਰਬੇ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਅਤੇ ਸਭ ਬੇਹੱਦ ਖ਼ੁਸ਼ ਨਜ਼ਰ ਆਏ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਸੰਘਣੀ ਧੁੰਦ ਦਾ ਅਲਰਟ ਜਾਰੀ

PunjabKesari

ਸਮਾਰੋਹ ਦੌਰਾਨ ਇਕ ਕੁੜੀ ਨੇ ਆਪਣੇ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਦਾ ਪਿੰਡ ਖਰੜ ਹਲਕੇ 'ਚ ਹੈ ਅਤੇ ਪਿੰਡ 'ਚੋਂ ਅੱਜ ਤੱਕ ਕਿਸੇ ਕੁੜੀ-ਮੁੰਡੇ ਨੇ ਬੀ. ਟੈੱਕ ਨਹੀਂ ਕੀਤੀ ਕਿਉਂਕਿ ਲੋਕ ਸੋਚਦੇ ਸਨ ਕਿ ਬੱਚਿਆਂ ਨੂੰ ਇੰਨਾ ਪੜ੍ਹਾ-ਲਿਖਾ ਕੇ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਸਰਕਾਰੀ ਨੌਕਰੀ ਨਹੀਂ ਮਿਲਣੀ। ਕੁੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਕੁੜੀਆਂ ਨੂੰ ਜ਼ਿਆਦਾ ਪੜ੍ਹਾਇਆ ਨਹੀਂ ਜਾਂਦਾ ਅਤੇ ਸਭ ਕੁੱਝ ਮੁੰਡਿਆਂ ਲਈ ਹੀ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ : Encounter 'ਚ ਮਾਰਿਆ ਗੈਂਗਸਟਰ ਸੰਜੂ ਸੀ ਘਰੋਂ ਬੇਦਖ਼ਲ, ਪਿਤਾ ਬੋਲੇ-ਸਸਕਾਰ ਲਈ ਨਹੀਂ ਹਨ ਪੈਸੇ

PunjabKesari

ਉਸ ਦੇ ਨਾਲ ਦੀਆਂ ਸਭ ਕੁੜੀਆਂ ਦਾ ਵਿਆਹ ਹੋ ਚੁੱਕਾ ਹੈ ਪਰ ਉਸ ਦੇ ਪਿਤਾ ਦਾ ਸੁਫ਼ਨਾ ਸੀ ਕਿ ਮੇਰੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ, ਜੋ ਕਿ ਅੱਜ ਸੱਚ ਸਾਬਿਤ ਹੋ ਗਿਆ। ਕੁੜੀ ਦੀ ਗੱਲ ਸੁਣਨ ਮਗਰੋਂ ਮੁੱਖ ਮੰਤਰੀ ਮਾਨ ਨੇ ਉਸ ਨਾਲ ਫੋਟੋ ਵੀ ਕਰਵਾਈ। ਉਨ੍ਹਾਂ ਨੇ ਕੁੜੀ ਨੂੰ ਕਿਹਾ ਕਿ ਪਿੰਡ ਵਾਲਿਆਂ ਨੂੰ ਕਹਿ ਦੇਵੇ ਕਿ ਪੁੱਤ ਜੰਮਣ ਦੀ ਲੋੜ ਨਹੀਂ, ਧੀਆਂ ਬਹੁਤ ਨੇ। ਹੋਰ ਉਮੀਦਵਾਰਾਂ ਨੇ ਵੀ ਭਾਵੁਕ ਹੁੰਦਿਆਂ ਮੁੱਖ ਮੰਤਰੀ ਅੱਗੇ ਆਪਣੇ ਵਿਚਾਰ ਸਾਂਝੇ ਕੀਤੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


 


author

Babita

Content Editor

Related News