ਜੱਗੀ ਜੌਹਲ ਦਾ ਪੱਖ ਪੂਰ ਕੇ ਬੁਰੇ ਫਸੇ ਭਗਵੰਤ ਮਾਨ ! (ਵੀਡੀਓ)
Friday, Nov 24, 2017 - 02:08 PM (IST)
ਸੰਗਰੂਰ — ਹਿੰਦੂ ਆਗੂਆਂ ਦੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੱਗੀ ਜੌਹਲ ਦਾ ਪੱਖ ਲੈਣ ਦੇ ਮਾਮਲੇ 'ਚ ਭਗਵੰਤ ਮਾਨ ਖੁਦ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਮਾਮਲੇ ਦੀ ਅਜੇ ਜਾਂਚ ਚਲ ਰਹੀ ਹੈ ਪਰ ਭਗਵੰਤ ਮਾਨ ਵਲੋਂ ਆਪਣੇ ਸ਼ਬਦਾਂ ਦੇ ਜਾਲ ਰਾਹੀਂ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਲਸ ਜ਼ਬਰਦਸਤੀ ਥਰਡ ਡਿਗਰੀ ਇਸਤੇਮਾਲ ਕਰਕੇ ਜੱਗੀ ਜੌਹਲ ਨੂੰ ਦੋਸ਼ੀ ਸਾਬਿਤ ਕਰਨ 'ਚ ਲੱਗੀ ਹੋਈ ਹੈ।
ਪੁਲਸ, ਐੱਨ. ਆਈ. ਏ. ਜਾਂ ਫਿਰ ਕੋਈ ਹੋਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਭਾਰਤੀ ਜਾਂਚ ਪ੍ਰਕਿਰਿਆ 'ਤੇ ਸਵਾਲ ਉਠਾਉਣ ਵਾਲੇ ਭਗਵੰਤ ਮਾਨ ਹੁਣ ਸਿਆਸੀ ਤੇ ਸਮਾਜਿਕ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਏ ਹਨ।
ਭਗਵੰਤ ਮਾਨ ਦਾ ਵਿਰੋਧ ਸਿਰਫ ਸਿਆਸੀ ਗਲਿਆਰਿਆਂ 'ਚ ਹੀ ਨਹੀਂ ਸਗੋਂ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਵਲੋਂ ਵੀ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਜਲੰਧਰ 'ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਭਗਵੰਤ ਮਾਨ ਦਾ ਪੁਤਲਾ ਫੂਕਿਆ ਘਿਆ ਤੇ ਜਾਂਚ ਪ੍ਰਕਿਰਿਆ 'ਤੇ ਸਵਾਲ ਚੁੱਕਣ ਦੇ ਲਈ ਭਗਵੰਤ ਮਾਨ 'ਤੇ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ।