ਪਾਕਿ ’ਚ ਹਿੰਦੂ ਮਹਿਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਹਥਿਆਰ ਬਰਾਮਦ ਤੇ ਤਾਂਤਰਿਕ ਵੱਲੋਂ ਹੱਤਿਆ ਕਰਨ ਦਾ ਖ਼ਦਸ਼ਾ

Sunday, Jan 01, 2023 - 05:17 PM (IST)

ਪਾਕਿ ’ਚ ਹਿੰਦੂ ਮਹਿਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਹਥਿਆਰ ਬਰਾਮਦ ਤੇ ਤਾਂਤਰਿਕ ਵੱਲੋਂ ਹੱਤਿਆ ਕਰਨ ਦਾ ਖ਼ਦਸ਼ਾ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲ੍ਹਾ ਸੰਧਰ ’ਚ ਇਕ ਹਿੰਦੂ ਮਹਿਲਾ ਦਿਆ ਭੀਲ ਦੀ ਬੇਰਹਿਮੀ ਹੱਤਿਆ ’ਚ ਪ੍ਰਯੋਗ ਕੀਤਾ ਗਿਆ ਹਥਿਆਰ ਇਸ ਹੱਤਿਆ ਕੇਸ ਦੀ ਜਾਂਚ ਕਰ ਰਹੀ ਸਪੈਸ਼ਲ ਟੀਮ ਨੇ ਬਰਾਮਦ ਕਰ ਲਿਆ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਜਗਦੀਸ਼ ਸਿੰਘ ਝੀਂਡਾ, ਰੱਖੀਆਂ ਇਹ ਮੰਗਾਂ

ਸੂਤਰਾਂ ਅਨੁਸਾਰ ਵਿਧਵਾ ਪੰਜ ਬੱਚਿਆਂ ਦੀ ਮਾਂ ਦਿਆ ਭੀਲ ਦੀ ਲਾਸ਼, ਲਾਸ਼ ਤੋਂ ਸਿਰ ਕੱਟ ਕੇ ਅਲੱਗ ਕੀਤਾ ਗਿਆ, ਸਿਰ ਅਤੇ ਕੱਟੀਆਂ ਛਾਤੀਆਂ ਇਕ ਖੇਤ ਚੋਂ ਮਿਲੀਆਂ ਸੀ। ਇਸ ਮਾਮਲੇ ਦੀ ਵਿਸ਼ਵ ਪੱਧਰ ’ਤੇ ਪਾਕਿਸਤਾਨ ਦੀ ਬਦਨਾਮੀ ਵੀ ਹੋਈ ਸੀ। ਜਾਂਚ ਟੀਮ ਨੇ ਇਸ ਘਿਨੌਣੇ ਹੱਤਿਆ ਮਾਮਲੇ ਵਿਚ ਸ਼ੁਰੂਆਤੀ ਜਾਂਚ ’ਚ ਕਿਸੇ ਤਾਂਤਰਿਕ ਵੱਲੋਂ ਹੱਤਿਆ ਕੀਤੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ। ਜਾਂਚ ਟੀਮ ਨੇ ਇਸ ਹੱਤਿਆ ਵਿਚ ਪ੍ਰਯੋਗ ਕੀਤੀ ਗਈ ਦਾਤਰੀ ਨੂੰ ਬਰਾਮਦ ਕਰਕੇ ਜਾਂਚ ਦੇ ਲਈ ਭੇਜ ਦਿੱਤਾ । ਬਰਾਮਦ ਦਾਤਰੀ ਖੂਨ ਨਾਲ ਲਥਪਥ ਮਿਲੀ। ਜਾਂਚ ਟੀਮ ਨੇ ਆਸਪਾਸ ਦੇ ਕੁਝ ਬਦਨਾਮ ਤਾਂਤਰਿਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਹੈ।

ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕਾਂ ਦਿਆ ਭੀਲ ਦੇ ਪਤੀ ਦੀ ਵੀ ਇਕ ਤਾਂਤਰਿਕ ਮਾਮਲੇ ਵਿਚ ਮੌਤ ਹੋਈ ਸੀ। ਪੁਲਸ ਜਾਂਚ ਟੀਮ ਨੇ ਇਲਾਕੇ ਵਿਚ ਤਾਂਤਰਿਕ ਦੇ ਮੋਬਾਇਲ ਕਬਜ਼ੇ ਵਿਚ ਲੈ ਕੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਮੋਬਾਇਲਾਂ ਤੋਂ ਜਾਂਚ ਵਿਚ ਪਤਾ ਲੱਗਾ ਹੈ ਕਿ ਇਕ ਤਾਂਤਰਿਕ ਰੂਪੋ ਭੀਲ ਦਾ ਮ੍ਰਿਤਕਾਂ ਨਾਲ ਸੰਪਰਕ ਚੱਲ ਰਿਹਾ ਸੀ ਅਤੇ ਉਸ ਨੇ ਮ੍ਰਿਤਕਾਂ ਨੂੰ ਕਈ ਵਾਰ ਫੋਨ ਕੀਤਾ ਸੀ।

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News