ਮਾਮਲਾ NRI ਦੀ ਹੋਈ ਲੁੱਟ ਦਾ : ਪੁੱਤਰ ਨੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਜਾਣੋ ਪੂਰਾ ਮਾਮਲਾ

Monday, Feb 13, 2023 - 07:22 PM (IST)

ਮਾਮਲਾ NRI ਦੀ ਹੋਈ ਲੁੱਟ ਦਾ : ਪੁੱਤਰ ਨੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਜਾਣੋ ਪੂਰਾ ਮਾਮਲਾ

ਜਲੰਧਰ (ਸੁਨੀਲ) : ਥਾਣਾ ਮਕਸੂਦਾਂ ਅਧੀਨ ਪੈਂਦੀ ਮੰਡੀ ਚੌਂਕੀ ਨੇੜੇ ਪਿਛਲੇ ਦਿਨੀਂ ਇਕ ਬਜ਼ੁਰਗ ਐੱਨ.ਆਰ.ਆਈ. 'ਤੇ ਚਾਰ ਅਣਪਛਾਤੇ ਲੁਟੇਰਿਆਂ ਵੱਲੋਂ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।ਪੁਲਸ ਨੇ ਐੱਨ.ਆਰ.ਆਈ ਗੁਰਸ਼ਰਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਖੇਤਾਂ 'ਚ ਮਿੱਟੀ ਨਾਲ ਜੂਝਦਾ ਦੇਖ ਕੇ ਭਾਵੁਕ ਹੋਏ ਬ੍ਰਿਟਿਸ਼ ਕਿਸਾਨ, ਕਹੀ ਇਹ ਗੱਲ

ਡੀ.ਐਸ.ਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਐੱਨ.ਆਰ.ਆਈ ਦੀ ਪਤਨੀ ਸੁਖਦੀਪ ਕੌਰ ਦੇ ਪਹਿਲੇ ਵਿਆਹ ਤੋਂ ਹੋਏ ਮੁੰਡੇ ਰਣਦੀਪ ਸਿੰਘ ਉਰਫ਼ ਦੀਪੂ ਪੁੱਤਰ ਸੁਖਦੇਵ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਪੁਲਸ ਨੇ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਮੱਦਦ ਨਾਲ ਵਤਨ ਪਰਤੇ ਲੀਬੀਆ 'ਚ ਫਸੇ ਨੌਜਵਾਨ, ਹੋਏ ਤਸ਼ੱਦਦ ਦੀ ਬਿਆਨ ਕੀਤੀ ਦਾਸਤਾਨ

ਮੁਲਜ਼ਮਾਂ ਵਿੱਚ ਸੁਖਦੀਪ ਕੌਰ ਦੇ ਪਹਿਲੇ ਵਿਆਗ ਦੇ ਪੁੱਤਰ ਅਤੇ ਉਸ ਦੇ ਦੋ ਸਾਥੀਆਂ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਗੁਰਦੀਪ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ, ਬੇਅੰਤ ਸਿੰਘ ਪੁੱਤਰ ਕਰਤਾਰ ਸਿੰਘ ਫ਼ਿਰੋਜ਼ਪੁਰ, ਜਗਤਾਰ ਸਿੰਘ ਉਰਫ਼ ਲਾਧੁਕੇ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Mandeep Singh

Content Editor

Related News