ਰਾਜਧਾਨੀ ਟਰਾਂਸਪੋਰਟ ਦੇ ਕਰਮਚਾਰੀ ਵਿਰੁੱਧ ਮਾਮਲਾ ਦਰਜ
Tuesday, Oct 24, 2017 - 07:22 AM (IST)

ਹੁਸ਼ਿਆਰਪੁਰ, (ਅਸ਼ਵਨੀ)- ਅੱਜ ਦੁਪਹਿਰੇ ਸਥਾਨਕ ਬੱਸ ਸਟੈਂਡ 'ਚ ਰਾਜਧਾਨੀ ਟਰਾਂਸਪੋਰਟ ਦੇ ਕਰਿੰਦੇ ਸਰਬਜੀਤ ਸਿੰਘ ਸਾਬੀ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਸ਼ੇਖਪੁਰ, ਥਾਣਾ ਬੁੱਲ੍ਹੋਵਾਲ ਵੱਲੋਂ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨਾਲ ਮਾਰਕੁੱਟ ਕਰ ਕੇ ਜ਼ਖ਼ਮੀ ਕਰਨ ਦੀ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ। ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕਰਮਚਾਰੀ ਮਲਕੀਤ ਸਿੰਘ ਦੀ ਸ਼ਿਕਾਇਤ 'ਤੇ ਇਹ ਕੇਸ ਸਰਕਾਰੀ ਕੰਮਕਾਜ 'ਚ ਰੁਕਾਵਟ ਪਾਉਣ, ਮਾਰਕੁੱਟ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਧਾਰਾ 353, 506, 427, 186 ਅਧੀਨ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਸਾਬੀ ਨੂੰ ਵੀ ਸੱਟਾਂ ਲੱਗੀਆਂ ਸਨ। ਉੱਥੇ ਪੁਲਸ ਦੀ ਗਾਰਦ ਤਾਇਨਾਤ ਕਰ ਦਿੱਤੀ ਗਈ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਿੰਗ 'ਚ ਨਹੀਂ ਸੀ ਸਟਰੈਚਰ : ਜ਼ਖ਼ਮੀ ਸਰਬਜੀਤ ਸਿੰਘ ਸਾਬੀ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਜਦੋਂ ਜਿਪਸੀ 'ਚ ਪਾ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿੰਗ 'ਚ ਪਹੁੰਚੀ ਤਾਂ ਕਾਫੀ ਦੇਰ ਤੱਕ ਸਟਰੈਚਰ ਦਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਸਟਰੈਚਰ ਨਾ ਪਹੁੰਚਿਆ ਤਾਂ 4 ਪੁਲਸ ਕਰਮਚਾਰੀ ਉਸ ਨੂੰ ਚੁੱਕ ਕੇ ਇਲਾਜ
ਲਈ ਅੰਦਰ ਲੈ ਗਏ।