ਧੋਖਾਦੇਹੀ ਦੇ ਦੋਸ਼ ''ਚ 4 ਖਿਲਾਫ ਮਾਮਲਾ ਦਰਜ
Sunday, Aug 13, 2017 - 02:30 AM (IST)
ਫਿਰੋਜ਼ਪੁਰ,(ਕੁਮਾਰ)— ਕਥਿਤ ਰੂਪ ਵਿਚ ਚੈੱਕ ਦੀ ਗਲਤ ਵਰਤੋਂ ਕਰਦੇ 3 ਲੱਖ 70 ਹਜ਼ਾਰ ਦਾ ਚੈੱਕ ਲਾਉਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਗੁਰਮੀਤ ਸਿੰਘ ਪੁੱਤਰ ਜੱਗਾ ਸਿੰਘ ਅਤੇ ਮੰਜੂ ਬਾਲਾ ਦੇ ਨਾਮ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਖੰਬਾ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਉਂਦੇ ਦੱਸਿਆ ਹੈ ਕਿ ਉਸਨੇ ਗੁਰਮੀਤ ਸਿੰਘ ਦੇ ਰਾਹੀਂ ਇਕ ਮੋਟਰਸਾਈਕਲ ਫਾਈਨਾਂਸ 'ਤੇ ਖਰੀਦਿਆ ਸੀ, ਜਿਸਦੇ ਲਈ ਉਸਨੇ ਆਪਣੇ 10 ਚੈੱਕ ਦਿੱਤੇ ਸਨ।
ਸ਼ਿਕਾਇਤਕਰਤਾ ਅਨੁਸਾਰ ਗੁਰਮੀਤ ਸਿੰਘ ਨੇ ਮੰਜੂਬਾਲਾ ਨਾਲ ਮਿਲ ਕੇ ਇਕ ਚੈੱਕ 3 ਲੱਖ 70 ਹਜ਼ਾਰ ਰੁਪਏ ਦਾ ਭਰ ਕੇ ਬੈਂਕ 'ਚ ਲਾ ਦਿੱਤਾ, ਜੋ ਬਾਊਂਸ ਹੋ ਗਿਆ ਅਤੇ ਇਸ ਤਰ੍ਹਾਂ ਨਾਮਜ਼ਦ ਵਿਅਕਤੀਆਂ ਨੇ ਚੈੱਕ ਦੀ ਗਲਤ ਵਰਤੋਂ ਕਰਦੇ ਉਸਦੇ ਨਾਲ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਨਾਮਜ਼ਦ ਦੋਵਾਂ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਹੀ ਇਕ ਔਰਤ ਤੋਂ ਧੋਖੇ ਨਾਲ ਐੱਚ. ਡੀ. ਐੱਫ. ਸੀ. ਬੈਂਕ ਦੇ ਚੈੱਕ ਲੈ ਕੇ ਅਤੇ ਚੈੱਕ ਨਾਲ ਛੇੜਛਾੜ ਕਰ ਕੇ ਉਸ ਵਿਚ ਜ਼ਿਆਦਾ ਰਕਮ ਭਰ ਕੇ 14050 ਰੁਪਏ ਧੋਖੇ ਨਾਲ ਕੱਢਵਾਉਣ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 2 ਦੇ ਲੋਕਾਂ ਦੇ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਦਵਿੰਦਰ ਕੁਮਾਰ ਨੇ ਦੱਸਿਆ ਕਿ ਕੀਮਲ ਕਾਮਰਾ ਪਤਨੀ ਸਵ: ਬਲਵੰਤ ਰਾਏ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਹੈ ਕਿ ਦਿਲਬਾਗ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਟੀ ਅਤੇ ਜਿਉਣਾ ਪੁੱਤਰ ਭਿੰਦਾ ਵਾਸੀ ਪੱਟੀ ਜ਼ਿਲਾ ਤਰਨਤਾਰਨ ਨੇ ਉਸਤੋਂ ਧੋਖੇ ਨਾਲ ਐੱਚ. ਡੀ. ਐੱਫ. ਸੀ. ਬੈਂਕ ਦਾ ਚੈੱਕ ਲਿਆ ਤੇ ਚੈੱਕ ਵਿਚ ਜ਼ਿਆਦਾ ਰਕਮ ਭਰ ਕੇ ਉਸਦੇ ਖਾਤੇ 'ਚੋਂ 14050 ਰੁਪਏ ਕੱਢਵਾ ਲਏ। ਸ਼ਿਕਾਇਤਕਰਤਾ ਅਨੁਸਾਰ ਉਹ ਦੋਵੇਂ ਖੁਦ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀ ਦੱਸਦੇ ਹਨ।
