ਕਾਰ ਨੇ ਸਕੂਟਰੀ ਚਾਲਕ ਨੂੰ ਮਾਰੀ ਟੱਕਰ, ਇਕ ਦੀ ਮੌਤ

Tuesday, May 11, 2021 - 02:08 AM (IST)

ਕਾਰ ਨੇ ਸਕੂਟਰੀ ਚਾਲਕ ਨੂੰ ਮਾਰੀ ਟੱਕਰ, ਇਕ ਦੀ ਮੌਤ

ਜਲੰਧਰ(ਮਹੇਸ਼)- ਪ੍ਰਤਾਪਪੁਰਾ ਮੰਡੀ ਦੇ ਨੇੜੇ ਤੇਜ਼ ਰਫਤਾਰ ਸਵਿਫਟ ਕਾਰ ਦੀ ਟੱਕਰ ਨਾਲ ਸਕੂਟਰੀ ਸਵਾਰ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਮੌਜੂਦ ਉਸ ਦੀ ਰਿਸ਼ਤੇਦਾਰ ਬੀਬੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਲਾਂਬੜਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਤਿਹਪੁਰ (ਪ੍ਰਤਾਪਪੁਰਾ) ਪੁਲਸ ਥਾਣੇ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਡੈਨੀਅਲ ਮਸੀਹ ਪੁੱਤਰ ਪ੍ਰਕਾਸ਼ ਮਸੀਹ ਵਾਸੀ ਪਿੰਡ ਸਿੰਘਾਂ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਹਸਪਤਾਲ 'ਚ ਇਲਾਜ ਅਧੀਨ ਬੀਬੀ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਪਿੰਡ ਸਿੰਘਾਂ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਸਵਿਫਟ ਕਾਰ ਚਾਲਕ ਹਰਮਨ ਸਿੰਘ ਪੁੱਤਰ ਚੰਦ ਸਿੰਘ ਨਿਵਾਸੀ ਬਾਘਾ ਪੁਰਾਣਾ (ਮੋਗਾ) ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ਼ ਥਾਣਾ ਸਦਰ 'ਚ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਡੈਨੀਅਲ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਫੜ੍ਹੇ ਗਏ ਦੋਸ਼ੀ ਕੋਲੋਂ ਹਾਦਸੇ ਸਬੰਧਤ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Bharat Thapa

Content Editor

Related News