ਜਲੰਧਰ ਲੋਕ ਸਭਾ ਸੀਟ ’ਤੇ ਮੁੜ ਹੋ ਸਕਦੀ ਹੈ ਉੱਪ ਚੋਣ, ਜਲਦ ਹੋ ਸਕਦੈ ਐਲਾਨ

Saturday, Jan 14, 2023 - 06:32 PM (IST)

ਜਲੰਧਰ (ਵੈੱਬ ਡੈਸਕ) : ਜਲੰਧਰ ਤੋਂ ਕਾਂਗਰਸ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਚੋਣ ਕਮਿਸ਼ਨ ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ ਕਰਵਾ ਸਕਦਾ ਹੈ। ਲੋਕ ਸਭਾ ਸਦਨ ਮਈ 2019 ਵਿਚ ਗਠਿਤ ਹੋਇਆ ਸੀ ਅਤੇ ਸਦਨ ਦੀ ਸਮਾਂ ਮਿਆਦ ਅਜੇ 16 ਮਹੀਨੇ ਬਾਕੀ ਪਈ ਹੈ। ਜੇਕਰ ਸਦਨ ਦੀ ਸਮਾਂ ਮਿਆਦ ਸਾਲ ਤੋਂ ਘੱਟ ਰਹਿੰਦੀ ਤਾਂ ਚੋਣ ਕਮਿਸ਼ਨ ਸ਼ਾਇਦ ਇਸ ਸੀਟ ’ਤੇ ਚੋਣ ਨਾ ਕਰਵਾਉਂਦਾ ਪਰ ਸੰਵਿਧਾਨਕ ਨਿਯਮਾਂ ਮੁਤਾਬਕ ਕੋਈ ਵੀ ਲੋਕ ਸਭਾ ਸੀਟ ਇਕ ਸਾਲ ਤੋਂ ਜ਼ਿਆਦਾ ਸਮਾਂ ਖਾਲ੍ਹੀ ਨਹੀਂ ਰਹਿੰਦੀ। ਲਿਹਾਜ਼ਾ ਚੋਣ ਕਮਿਸ਼ਨ ਇਸ ਬਾਰੇ ਜਲਦ ਫ਼ੈਸਲਾ ਲੈ ਕੇ ਚੋਣ ਕਰਵਾ ਸਕਦਾ ਹੈ। ਹਾਲਾਂਕਿ ਇਸ ਵਿਚ ਵੀ ਕੁਝ ਨਿਯਮ ਕਾਇਦੇ ਹਨ ਕਿਉਂਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਸੀਟ ਨੂੰ ਅਧਿਕਾਰਕ ਤੌਰ ’ਤੇ ਖਾਲ੍ਹੀ ਸੀਟ ਕਦੋਂ ਐਲਾਨਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਨੇ ਅੰਮ੍ਰਿਤਪਾਲ ਸਿੰਘ ਨੂੰ ਲਿਖੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਲੋਕ ਸਭਾ ਦਾ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਮਰਹੂਮ ਸੰਤੋਖ ਸਿੰਘ ਚੌਧਰੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇਸ ਸੀਟ ’ਤੇ ਕੋਈ ਅਧਿਕਾਰਕ ਫ਼ੈਸਲਾ ਹੋ ਸਕਦਾ ਹੈ। ਇਸ ਸਾਲ ਪੂਰਬ-ਉੱਤਰ ਦੇ ਕਈ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ ਅਤੇ ਇਸੇ ਸਾਲ ਹੀ ਮਈ ਵਿਚ ਕਰਨਾਟਕ ਵਿਧਾਨ ਸਭਾ ਦੀ ਚੋਣ ਵੀ ਹੈ। ਪੂਰਬ ਊਤਰ ਸੂਬਿਆਂ ਦੀਆਂ ਚੋਣਆਂ ਫਰਵਰੀ ਮਾਰਚ ਵਿਚ ਸੰਭਵ ਹਨ,ਲਿਹਾਜ਼ਾ ਇੰਨੀ ਜਲਦੀ ਇਸ ਸੀਟ ’ਤੇ ਉੱਪ ਚੋਣ ਮੁਸ਼ਕਲ ਲੱਗਦੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕਰਨਾਟਕ ਚੋਣਆਂ ਨਾਲ ਹੀ ਮਈ ਵਿਚ ਹੀ ਜਲੰਧਰ ਵਿਚ ਹੀ ਖਾਲ੍ਹੀ ਹੋਈ ਸੀਟ ’ਤੇ ਵੀ ਚੋਣ ਹੋ ਸਕਦੀ ਹੈ। ਮੇਘਾਲਿਆ, ਨਾਗਾਲੈਂਡ ਵਿਚ ਫਰਵਰੀ ਮਹੀਨੇ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਪਰ ਇੰਨੀ ਜਲਦੀ ਜਲੰਧਰ ਲੋਕ ਸਭਾ ਸੀਟ ’ਤੇ ਚੋਣ ਕਰਵਾਉਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਕਰਨਾਟਕਾ ਵਿਚ ਅਪ੍ਰੈਲ ਮਹੀਨੇ ਦੌਰਾਨ ਚੋਣਾਂ ਹੋਣਗੀਆਂ ਸੰਭਵ ਹੈ ਕਿ ਚੋਣ ਕਮਿਸ਼ਨ ਅਪ੍ਰੈਲ ਮਹੀਨੇ ਵਿਚ ਜਲੰਧਰ ਲੋਕ ਸਭਾ ਸੀਟ ’ਤੇ ਚੋਣ ਕਰਵਾ ਸਕਦਾ ਹੈ। 

ਇਹ ਵੀ ਪੜ੍ਹੋ : ਧਰੀਆਂ-ਧਰਾਈਆਂ ਰਹਿ ਗਈਆਂ ਡਿਗਰੀਆਂ, ਬੇਰੁਜ਼ਗਾਰੀ ਤੋਂ ਹਾਰੇ ਨੌਜਵਾਨ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕ ਸਭਾ ਦੀ ਇਹ ਦੂਜੀ ਉੱਪ ਚੋਣ ਹੋਵੇਗੀ। ਇਸ ਤੋਂ ਪਹਿਲਾਂ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਦੀ ਲੋਕ ਸਭਾ ਸੀਟ ਖਾਲ੍ਹੀ ਹੋਈ ਸੀ ਅਤੇ ਇਸ ਸੀਟ ’ਤੇ ਹੋਈ ਉੱਪ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਚੋਣ ਜਿੱਤੇ ਸਨ। ਜਦਕਿ ਆਮ ਆਦਮੀ ਪਾਰਟੀ ਆਪਣੀ ਘਰੇਲੂ ਸੀਟ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਗੜ੍ਹ ਹੈ ਤੋ ਹਾਰ ਗਈ ਸੀ। 

ਇਹ ਵੀ ਪੜ੍ਹੋ : ਕੈਨੇਡਾ ’ਚ ਫ਼ੌਤ ਹੋਏ ਹਰਅਸੀਸ ਦਾ ਹੋਇਆ ਸਸਕਾਰ, ਜਵਾਨ ਪੁੱਤ ਨੂੰ ਤੋਰਦਿਆਂ ਧਾਹਾਂ ਮਾਰ ਰੋਇਆ ਪਰਿਵਾਰ

ਸੰਤੋਖ ਸਿੰਘ ਚੋਧਰੀ ਦੇ ਅਚਾਨਕ ਦਿਹਾਂਤ ਨਾਲ ਖਾਲ੍ਹੀ ਹੋਈ ਲੋਕ ਸਭਾ ਸੀਟ

ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਸੰਤੋਖ ਚੌਧਰੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਅਟੈਕ ਆਉਣ ਤੋਂ ਬਾਅਦ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਵਲੋਂ ਭਾਰਤ ਜੋੜੋ ਯਾਤਰਾ ਤੁਰੰਤ ਰੋਕ ਦਿੱਤੀ ਗਈ। ਸਾਂਸਦ ਸੰਤੋਖ ਸਿੰਘ ਚੋਧਰੀ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਦੀ ਉਮਰ 76 ਸਾਲ ਸੀ।ਉਹ ਦੂਜੀ ਵਾਰ ਸੰਸਦ ਮੈਂਬਰ ਬਣ ਕੇ 2019 ਵਿਚ ਲੋਕ ਸਭਾ ਪਹੁੰਚੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014 ਵਿਚ ਵੀ ਜਿੱਤ ਦਰਜ ਕੀਤੀ ਸੀ। 

ਇਹ ਵੀ ਪੜ੍ਹੋ : ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਨਿਕਲਿਆ ਤ੍ਰਾਹ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News