ਭਿਆਨਕ ਸੜਕ ਹਾਦਸੇ ''ਚ ਨਿਕਲੇ ਇਸ ਵਿਅਕਤੀ ਦੇ ਸਾਹ

Friday, Jun 16, 2017 - 05:10 PM (IST)

ਭਿਆਨਕ ਸੜਕ ਹਾਦਸੇ ''ਚ ਨਿਕਲੇ ਇਸ ਵਿਅਕਤੀ ਦੇ ਸਾਹ


ਲਹਿਰਾ ਮੁਹੱਬਤ(ਮਨੀਸ਼)-ਅੱਜ ਦੁਪਹਿਰ ਲਹਿਰਾ ਮੁਹੱਬਤ ਥਰਮਲ ਦੀ ਮਾਰਕੀਟ ਸਾਹਮਣੇ ਇਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਕੋਲ ਪਲਾਂਟ 'ਚ ਡਿਊਟੀ ਕਰਦੇ ਟੀ. ਐੱਸ. ਯੂ. ਆਗੂ ਮੰਗਾ ਸਿੰਘ (55) ਅੱਜ ਦੁਪਹਿਰ ਸਮੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਥਰਮਲ ਮਾਰਕੀਟ ਸਾਹਮਣੇ ਸੜਕ ਪਾਰ ਕਰ ਰਹੇ ਸਨ ਕਿ ਅਚਾਨਕ ਬਠਿੰਡਾ ਤੋਂ ਆ ਰਹੀ ਸਵਿਫਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੰਗਾ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਆਦੇਸ਼ ਹਸਪਤਾਲ ਭੁੱਚੋ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੇਟੀਆਂ ਤੇ ਇਕ ਬੇਟਾ ਛੱਡ ਗਿਆ। ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਜਥੇਬੰਦੀ ਦੇ ਆਗੂਆਂ ਬਲਜੀਤ ਸਿੰਘ ਬਰਾੜ ਬੋਦੀਵਾਲਾ, ਮੇਜਰ ਸਿੰਘ ਦਾਦੂ, ਜਗਜੀਤ ਸਿੰਘ ਕੋਟਲੀ, ਸੁਖਵਿੰਦਰ ਸਿੰਘ, ਲਖਵੰਤ ਸਿੰਘ ਬਾਂਡੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


Related News