ਕੁੜੀ ਦੇ ਘਰ ’ਚ ਇਸ ਹਾਲਤ ’ਚ ਮੁੰਡੇ ਨੂੰ ਦੇਖ ਉਡੇ ਹੋਸ਼, ਨਹੀਂ ਸੋਚਿਆ ਸੀ ਇੰਝ ਵੀ ਹੋ ਜਾਵੇਗਾ
Friday, Dec 29, 2023 - 01:17 PM (IST)
ਬਨੂੜ (ਗੁਰਪਾਲ) : ਪਿੰਡ ਕਰਾਲੀ ਦੇ 2 ਦਿਨ ਪਹਿਲਾਂ ਘਰੋਂ ਨੌਜਵਾਨ ਲੜਕੀ ਨਾਲ ਗਏ 24 ਸਾਲਾ ਨੌਜਵਾਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਲੜਕੀ ਦੇ ਘਰੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ ਜ਼ੀਰਕਪੁਰ ਦੀ ਪੁਲਸ ਨੇ ਨੌਜਵਾਨ ਲੜਕੀ ਮਨਦੀਪ ਕੌਰ ਮਮਨਾ ਅਤੇ ਉਸ ਦੇ ਦੋਸਤ ਰਵੀ ਖ਼ਿਲਾਫ ਮਾਮਲਾ ਦਰਜ ਕਰਕੇ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਜ਼ੀਰਕਪੁਰ ਨਿਰਮਲ ਸਿੰਘ ਨੇ ਦੱਸਿਆ ਕਿ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਕਰਾਲੀ ਦੇ ਵਸਨੀਕ ਨਰੇਸ਼ ਕੁਮਾਰ ਪੁੱਤਰ ਭਾਗ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ 3 ਪੁੱਤਰ ਹਨ। ਸਭ ਤੋਂ ਵੱਡਾ ਪੁੱਤਰ ਹਰਵਿੰਦਰ ਸਿੰਘ (24) ਦਾ ਜ਼ੀਰਕਪੁਰ ’ਚ ਸਰੀਏ ਦੇ ਜਾਲ ਬੰਨ੍ਹਣ ਦਾ ਕੰਮ ਸੀ। ਤਕਰੀਬਨ 3-4 ਮਹੀਨੇ ਪਹਿਲਾਂ ਉਸ ਦੀ ਜਾਣ-ਪਛਾਣ ਪਿੰਡ ਸਿਤਾਬਗੜ੍ਹ ਥਾਣਾ ਜ਼ੀਰਕਪੁਰ ਵਾਸੀ ਮਨਦੀਪ ਕੌਰ ਮਾਮਨਾ ਨਾਲ ਹੋਈ, ਜਿਸ ਦੀ ਪਹਿਲਾਂ ਸ਼ਾਦੀ ਹੋ ਚੁੱਕੀ ਸੀ। ਉਹ ਪਿੰਡ ਛੱਤ ਨੇੜੇ ਬਣੀ ਨਵੀਂ ਕਾਲੋਨੀ ’ਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮਕਾਨ ’ਤੇ ਉਸ ਦੇ ਦੋਸਤ ਰਵੀ ਵਾਸੀ ਪਿੰਡ ਬਿੰਜਲ ਨੇ ਕਬਜ਼ਾ ਕਰ ਲਿਆ ਸੀ। ਹਰਵਿੰਦਰ ਸਿੰਘ ਨੇ ਆਪਣੇ ਘਰੋਂ ਤਕਰੀਬਨ 7 ਲੱਖ ਰੁਪਏ ਦੇ ਕੇ ਉਸ ਦਾ ਕਬਜ਼ਾ ਛੁਡਵਾਇਆ ਸੀ ਅਤੇ ਲੜਕੀ ਨੇ ਮੇਰੇ ਲੜਕੇ ਨੂੰ ਉਹ ਮਕਾਨ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤਾ ਰੈੱਡ ਅਲਰਟ, ਮੀਂਹ ਦੀ ਵੀ ਚਿਤਾਵਨੀ
ਸ਼ਿਕਾਇਤ ’ਚ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਲਿਖਵਾਇਆ ਕਿ ਇਸ ਮਕਾਨ ਦੇ ਕਾਗਜ਼ਾਤ ਮੇਰੇ ਘਰ ਹਨ। ਮੇਰੇ ਲੜਕੇ ਦੇ ਕਹਿਣ ਦੇ ਬਾਵਜੂਦ ਮਨਦੀਪ ਕੌਰ ਨੇ ਇਹ ਮਕਾਨ ਮੇਰੇ ਲੜਕੇ ਹਰਵਿੰਦਰ ਸਿੰਘ ਦੇ ਨਾਂ ਨਹੀਂ ਕਰਵਾਇਆ ਜਿਸ ਕਾਰਨ ਹਰਵਿੰਦਰ ਨੇ ਉਕਤ ਮਨਦੀਪ ਕੌਰ ਕੋਲ-ਆਉਣਾ ਜਾਣਾ ਬੰਦ ਕਰ ਦਿੱਤਾ ਅਤੇ ਇਨ੍ਹਾਂ ਦੀ ਆਪਸ ’ਚ ਅਣਬਣ ਹੋ ਗਈ ਸੀ। ਬੀਤੀ 12 ਦਸੰਬਰ ਨੂੰ ਸ਼ਾਮ 7 ਕੁ ਵਜੇ ਮਨਦੀਪ ਕੌਰ ਆਪਣੀ ਭੈਣ ਨਾਲ ਐਕਟਿਵਾ ’ਤੇ ਸਾਡੇ ਘਰ ਆਈ ਅਤੇ ਮੇਰੇ ਲੜਕੇ ਹਰਵਿੰਦਰ ਸਿੰਘ ਨੂੰ ਨਾਲ ਲੈ ਕੇ ਚਲੀ ਗਈ ਅਤੇ ਉਸ ਦਾ ਫੋਨ ਬੰਦ ਹੋ ਗਿਆ। ਦੋ ਦਿਨ ਬਾਅਦ ਮੈਨੂੰ ਕਿਸੇ ਪਿੰਡ ਦੇ ਵਸਨੀਕ ਦਾ ਫੋਨ ਆਇਆ ਕਿ ਤੇਰੇ ਪੁੱਤਰ ਦੀ ਲਾਸ਼ ਪਿੰਡ ਛੱਤ ਨੇੜੇ ਬਣੀ ਨਵੀਂ ਕਾਲੋਨੀ ਦੇ ਮਕਾਨ ’ਚ ਪੱਖੇ ਨਾਲ ਲਟਕ ਰਹੀ ਹੈ।
ਇਹ ਵੀ ਪੜ੍ਹੋ : ਟ੍ਰੈਫਿਕ ਪੁਲਸ ਨੇ ਕੱਟੇ ਰਿਕਾਰਡ ਤੋੜ ਚਲਾਨ, ਮਾਲਾ-ਮਾਲ ਕੀਤਾ ਪੰਜਾਬ ਸਰਕਾਰ ਦਾ ਖਜ਼ਾਨਾ
ਸੂਚਨਾ ਮਿਲਣ ਤੋਂ ਬਾਅਦ ਉਹ ਪਿੰਡ ਦੇ ਵਸਨੀਕ ਠੇਕੇਦਾਰ ਸਫੀ ਮੁਹੰਮਦ ਪੱਪੀ ਕਰਾਲੀ, ਸਰਪੰਚ ਧਰਮਵੀਰ ਸੈਲੀ ਝਿਊਰਮਾਜਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦੇ ਨੌਜਵਾਨ ਪੁੱਤਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਕੰਧ ’ਤੇ ਇਸ ਮੌਤ ਲਈ ਲੜਕੀ ਨੂੰ ਦੋਸ਼ੀ ਠਹਿਰਾਉਣ ਬਾਬਤ ਲਿਖਿਆ ਹੋਇਆ। ਥਾਣਾ ਜ਼ੀਰਕਪੁਰ ਦੀ ਪੁਲਸ ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਪਹੁੰਚੀ ਅਤੇ ਪੱਖੇ ਨਾਲ ਲਟਕ ਰਹੇ ਨੌਜਵਾਨ ਨੂੰ ਉਤਾਰਿਆ। ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਮਨਦੀਪ ਕੌਰ ਮਮਨਾ ਅਤੇ ਉਸ ਦੇ ਦੋਸਤ ਰਵੀ ਖ਼ਿਲਾਫ ਮਾਮਲਾ ਦਰਜ ਕਰਕੇ ਮਨਦੀਪ ਕੌਰ ਮਮਣਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਆਰਥਿਕ ਅਪਰਾਧ ਸ਼ਾਖਾ ’ਚ ਤਾਇਨਾਤ ਥਾਣੇਦਾਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8