ਸਿਵਲ ਹਸਪਤਾਲ ਦੀ ਪਾਰਕਿੰਗ ’ਚੋਂ ਮਿਲੀ ਵਿਅਕਤੀ ਦੀ ਲਾਸ਼
Monday, Aug 20, 2018 - 07:27 AM (IST)

ਮੋਹਾਲੀ, (ਕੁਲਦੀਪ)- ਸਿਵਲ ਹਸਪਤਾਲ ਫੇਜ਼-6 ਦੀ ਪਾਰਕਿੰਗ ਦੇ ਨੇੜੇ ਕੰਟੀਨ ਦੇ ਪਿਛਲੇ ਪਾਸਿਓਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਉਮਰ 50-55 ਸਾਲ ਦੱਸੀ ਜਾਂਦੀ ਹੈ ਪਰ ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਕੂਡ਼ਾਵਾਲਾ ਨੇਡ਼ਿਓਂ ਮਿਲੀ ਲਾਵਾਰਿਸ ਲਾਸ਼
ਡੇਰਾਬੱਸੀ, (ਅਨਿਲ)-ਡੇਰਾਬੱਸੀ-ਬਰਵਾਲਾ ਮਾਰਗ ’ਤੇ ਸਥਿਤ ਪਿੰਡ ਕੂਡ਼ਾਵਾਲਾ ਨੇਡ਼ੇ ਪੁਲਸ ਨੂੰ ਅੱਜ ਇਕ ਲਾਵਾਰਿਸ ਲਾਸ਼ ਮਿਲੀ। ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਅਾਂ ਲਈ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਏ. ਐੱਸ. ਆਈ. ਮੇਵਾ ਸਿੰਘ ਨੇ ਦੱਸਿਆ ਕਿ ਕਿਸੇ ਨੇ ਫੋਨ ਕਰ ਕੇ ਸੂਚਿਤ ਕੀਤਾ ਕਿ ਡੇਰਾਬੱਸੀ-ਬਰਵਾਲਾ ਮਾਰਗ ’ਤੇ ਸਥਿਤ ਪਿੰਡ ਕੂਡ਼ਾਵਾਲਾ ਨੇਡ਼ੇ ਇਕ ਲਾਵਾਰਿਸ ਲਾਸ਼ ਪਈ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਅਾ ਪਰ ਉਸ ਦੀ ਕੋਈ ਸ਼ਨਾਖਤ ਨਹੀਂ ਹੋਈ। ਮੇਵਾ ਸਿੰਘ ਅਨੁਸਾਰ ਮ੍ਰਿਤਕ ਦੀ ਉਮਰ 35 ਸਾਲ ਜਾਪਦੀ ਹੈ ਤੇ ਉਹ ਪ੍ਰਵਾਸੀ ਦਿਸਦਾ ਹੈ।