ਗੁਰਦੁਆਰਾ ਬੀੜ ਸਾਹਿਬ ਤੋਂ ਮਿਲੀ ਨੌਜਵਾਨ ਦੀ ਲਾਸ਼
Sunday, Oct 22, 2017 - 08:40 PM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ)- ਥਾਣਾ ਝਬਾਲ ਦੀ ਪੁਲਿਸ ਨੂੰ ਐਤਵਾਰ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਸਥਿਤ ਮਾਤਾ ਗੰਗਾ ਜੀ ਨਿਵਾਸ ਸਰਾਂ ਦੇ ਨਜ਼ਦੀਕ ਬਣੇ ਬਾਥਰੂਮਾਂ/ ਫਲੱਸਾਂ ਨੇੜਿਓਂ ਇਕ 30 ਕੁ ਸਾਲ ਦੇ ਨੌਜਵਾਨ ਦੀ ਲਾਸ਼ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਅਫਸਰ ਏ. ਐੱਸ. ਆਈ. ਹਰੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਿਸ ਨੇ ਅੱਧਕੱਟੇ ਵਾਲ ਰੱਖੇ ਹੋਏ ਹਨ, ਦਾਹੜੀ ਕਤਰਾਵੀਂ ਹੈ ਅਤੇ ਲਾਲ ਰੰਗ ਦੀ ਟੀ. ਸਰਟ ਅਤੇ ਲਾਇਨਦਾਰ ਜੀਨ ਦੀ ਪੈਂਟ ਪਹਿਨੀ ਹੋਈ ਹੈ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਲਾਸ਼ ਬੁਰੀ ਤਰ੍ਹਾਂ ਆਕੜੀ ਹੋਈ ਸੀ, ਜਿਸ ਤੋਂ ਪਤਾ ਲੱਗਦਾ ਹੈ ਨੌਜਵਾਨ ਦੀ ਮੌਤ ਬੀਤੀ ਸਨੀਵਾਰ ਦੀ ਰਾਤ ਨੂੰ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਤਰਨਤਾਰਨ ਦੇ ਮੁਰਦਾਘਰ 'ਚ ਰੱਖਵਾ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਦੇ ਕੋਲੋਂ ਕੁਝ ਪੁਰਾਣੇ ਕੱਪੜੇ ਆਦਿ ਵੀ ਬਰਾਮਦ ਹੋਏ ਹਨ ਅਤੇ ਵੇਖਣ ਨੂੰ ਮ੍ਰਿਤਕ ਕੋਈ ਪ੍ਰਵਾਸੀ ਵਿਅਕਤੀ ਲੱਗਦਾ ਹੈ।
