ਬਲਾਚੌਰ ਵਿਖੇ ਇਨਕਮ ਟੈਕਸ ਵਿਭਾਗ ਦੇ ਲਾਪਤਾ ਨੌਜਵਾਨ ਦੀ ਲਾਸ਼ ਖੂਹ 'ਚੋਂ ਮਿਲੀ, ਫ਼ੈਲੀ ਸਨਸਨੀ

Sunday, Jun 12, 2022 - 06:40 PM (IST)

ਬਲਾਚੌਰ ਵਿਖੇ ਇਨਕਮ ਟੈਕਸ ਵਿਭਾਗ ਦੇ ਲਾਪਤਾ ਨੌਜਵਾਨ ਦੀ ਲਾਸ਼ ਖੂਹ 'ਚੋਂ ਮਿਲੀ, ਫ਼ੈਲੀ ਸਨਸਨੀ

ਬਲਾਚੌਰ (ਕਟਾਰੀਆ)- ਥਾਣਾ ਬਲਾਚੌਰ ਅਧਿਨ ਪੈਂਦੇ ਪਿੰਡ ਮਹਿੰਦਪੁਰ ਦੇ ਲਾਪਤਾ ਹੋਏ 27 ਸਾਲਾ ਨੌਜਵਾਨ ਦੀ ਲਾਸ਼ ਖੂਹ ਵਿਚੋਂ ਮਿਲਣ ਦੀ ਖ਼ਬਰ ਮਿਲੀ ਹੈ। ਜਿਸ ਨਾਲ ਪਿੰਡ ਵਿਚ ਸਨਸਨੀ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਿੰਦਪੁਰ ਦੇ 27 ਸਾਲਾ ਨੌਜਵਾਨ ਪੰਕਜ ਮਾਨ ਪੁੱਤਰ ਸਵ. ਸੋਹਣ ਲਾਲ ਨਵਾਂਸ਼ਹਿਰ ਵਿਖੇ ਇਨਕਮ ਟੈਕਸ ਵਿਭਾਗ ਵਿਚ ਡਿਊਟੀ ਕਰਦਾ ਸੀ। ਪੰਕਜ 7 ਜੂਨ 2022 ਦੀ ਰਾਤ ਤੋਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਜਿਸ ਦੀ ਇਤਲਾਹ ਥਾਣਾ ਸਦਰ ਬਲਾਚੌਰ ਵਿਖੇ ਦਿੱਤੀ ਗਈ ਸੀ। ਪਰਿਵਾਰ ਵੱਲੋਂ ਉਸ ਦੀ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ। ਅਚਾਨਕ ਭਾਲ ਕਰਦਿਆਂ ਪੰਕਜ ਦੀ ਲਾਸ਼ ਪਿੰਡ ਦੇ ਲਾਗਲੇ ਖੂਹ ਵਿਚ ਤੈਰਦੀ ਵੇਖਣ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ

PunjabKesari

ਬਲਾਚੌਰ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਖੂਹ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਬਲਾਚੌਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲਾਸ਼ ਪਰਿਵਾਰ ਨੂੰ ਸੌਂਪੇ ਜਾਣ ਤੋਂ ਬਾਅਦ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਘਾਟ ਵਿਚ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਨਾਮਲੂਮ ਵਿਅਕਤੀਆਂ 'ਤੇ ਮੁਕਦਮਾ ਦਰਜ ਕਰਕੇ ਵੱਖ-ਵੱਖ ਐਂਗਲਾ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਮੁਕੇਰੀਆਂ: ਘਰ ਛੁੱਟੀ ਆ ਰਹੇ ਫ਼ੌਜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News