ਜ਼ੁਰਮ ਦੀ ਦੁਨੀਆ ’ਚ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ

Friday, Feb 03, 2023 - 06:39 PM (IST)

ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਲਾਰੈਂਸ ਤੋਂ ਪੁੱਛਗਿੱਛ ਦੌਰਾਨ ਐੱਨ.ਆਈ. ਏ. ਦੇ ਹੱਥ ਹੈਰਾਨ ਕਰਨ ਵਾਲੀ ਜਾਣਕਾਰੀ ਲੱਗੀ ਹੈ। ਲਾਰੈਂਸ ਦੀ ਗੈਂਗ ਦੀ ਚੰਡੀਗੜ੍ਹ, ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿਚ ਦਹਿਸ਼ਤ ਇਸ ਕਦਰ ਫੈਲੀ ਹੋਈ ਹੈ ਕਿ ਬਿਨਾਂ ਕੁਝ ਕੀਤੇ ਕਰੋੜਾਂ ਰੁਪਏ ਦੀ ਮਹੀਨਾਵਾਰ ਵਸੂਲੀ ਉਸ ਨੂੰ ਹਰ ਮਹੀਨੇ 10 ਤਾਰੀਖ ਤੋਂ ਪਹਿਲਾਂ ਹੋ ਜਾਂਦੀ ਹੈ। ਐੱਨ. ਆਈ. ਏ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂ. ਪੀ. ਬਿਹਾਰ ਅਤੇ ਗੁਜਰਾਤ ਵਿਚ ਜੁਆਰੀ, ਸੱਟੇਬਾਜ਼ੀ, ਹਥਿਆਰ ਤਸਕਰੀ, ਸ਼ਰਾਬ ਤਸਕਰੀ ਦੇ ਕੰਮਾਂ ਵਿਚ ਲਿਪਤ ਲੋਕਾਂ ਤੋਂ ਲਾਰੈਂਸ ਗੈਂਗ ਨੂੰ ਹਰ ਮਹੀਨੇ ਪੈਸੇ ਜਾਂਦੇ ਹਨ। 

ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਤ, ਪਰਿਵਾਰ ਸਾਹਮਣੇ ਘਰੋਂ ਚੁੱਕ ਕੇ ਲੈ ਗਏ ਨਾਬਾਲਿਗ ਕੁੜੀ

PunjabKesari

ਐੱਨ. ਆਈ. ਏ. ਨੂੰ ਲਾਰੈਂਸ ਨੇ ਦੱਸਿਆ ਕਿ ਉਸ ਦੀ ਗੈਂਗ ਵੱਖ-ਵੱਖ ਸੂਬਿਆਂ ਵਿਚ ਨਾਜਾਇਜ਼ ਕਮਾਈ ਕਰਨ ਵਾਲਿਆਂ ਤੋਂ ਪ੍ਰੋਟੈਕਸ਼ਨ ਦੇ ਨਾਮ ’ਤੇ ਪੈਸਾ ਵਸੂਲਦੀ ਹੈ। ਇਸ ਤੋਂ ਇਲਾਵਾ ਵਪਾਰੀਆਂ, ਡਾਕਟਰਾਂ ਅਤੇ ਗਾਇਕਾਂ ਤੋਂ ਵੀ ਵਸੂਲੀ ਕੀਤੀ ਜਾਂਦੀ ਹੈ। ਕੁਝ ਤੋਂ ਵਨ ਟਾਈਮ ਪੇਮੈਂਟ ਵਸੂਲੀ ਗਈ ਅਤੇ ਬਹੁਤੇ ਅਜਿਹੇ ਹਨ ਜਿਨ੍ਹਾਂ ਤੋਂ ਮਹੀਨਾਵਾਰ ਲੱਖਾਂ ਰੁਪਏ ਲਏ ਜਾਂਦੇ ਹਨ। ਮਾਸਿਕ ਤੌਰ ’ਤੇ ਪੈਸੇ ਦੇਣ ਵਾਲਿਆਂ ਵਿਚ ਜ਼ਿਆਦਾਤਰ ਅਜਿਹੇ ਵਪਾਰੀ ਜਾਂ ਗੈਰਕਾਨੂੰਨੀ ਕੰਮ ਕਰਨ ਵਾਲੇ ਲੋਕ ਹਨ ਜਿਨ੍ਹਾਂ ਦੀ ਕਮਾਈ ਕਰੋੜਾਂ ਰੁਪਏ ਵਿਚ ਹੈ। ਉਸ ਦੇ ਗਿਰੋਹ ਦੇ ਮੈਂਬਰ ਹਰ ਮਹੀਨੇ ਦੀ 10 ਤਾਰੀਖ਼ ਤੋਂ ਪਹਿਲਾਂ ਇਹ ਰਕਮ ਸੰਬੰਧਤ ਲੋਕਾਂ ਤੋਂ ਵਸੂਲਦੇ ਹਨ ਅਤੇ ਫਿਰ ਇਸ ਰਕਮ ਨੂੰ ਇਕ ਜਗ੍ਹਾ ਇਕੱਠਾ ਕਰਕੇ ਹਵਾਲਾ ਰਾਹੀਂ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਪਹੁੰਚਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ਜਵਾਨੀ ਦੀ ਬਰੂਹੇ ਪਹੁੰਚਣ ਤੋਂ ਪਹਿਲਾਂ ‘ਚਿੱਟੇ’ ਨੇ ਜਕੜਿਆ ਉੱਘਾ ਕਬੱਡੀ ਖਿਡਾਰੀ, ਓਵਰਡੋਜ਼ ਨਾਲ ਹੋਈ ਮੌਤ

PunjabKesari

ਲਾਰੈਂਸ ਨੇ ਐੱਨ. ਆਈ. ਏ. ਨੂੰ ਦੱਸਿਆ ਕਿ ਉਸ ਨੇ ਆਪਣੇ ਗਿਰੋਹ ਨੂੰ ਹੋਰ ਮਜ਼ਬੂਤ ਕਰਨ ਲਈ ਉਤਰ ਪ੍ਰਦੇਸ਼ ਵਿਚ ਖੁਰਜਾ ਦੇ ਇਕ ਗੈਂਗਸਟਰ ਰੋਹਿਤ ਚੌਧਰੀ ਤੋਂ 2 ਕਰੋੜ ਰੁਪਏ ਦੇ ਅਤਿਆਧੁਨਿਕ ਹਥਿਆਰ ਖਰੀਦੇ ਸਨ। ਜਿਨ੍ਹਾਂ ਨੂੰ ਆਪਣੀ ਗੈਂਗ ਦੇ ਅਨਿਲ ਛਿਪੀ ਰਾਹੀਂ ਕਾਲਾ ਜਠੇੜੀ, ਰਾਜੂ ਬਸੌਦੀ, ਅਮਿਤ ਆਦਿ ਵਿਚ ਵੰਡ ਦਿੱਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਨੇ ਕਈ ਸਾਲਾਂ ਦੇ ਰਿਕਾਰਡ ਤੋੜੇ, ਜਾਣੋ ਕਿਹਾ ਜਿਹਾ ਰਹੇਗਾ ਅਗਲੇ ਦਿਨਾਂ ਦਾ ਮੌਸਮ

PunjabKesari

ਆਪਸ ਵਿਚ ਵੰਡੀ ਜਾਂਦੀ ਲੁੱਟ ਦੀ ਰਕਮ

ਪੁੱਛਗਿੱਛ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਜਿਹੜੀ ਲੁੱਟ ਅਤੇ ਡਕੈਤੀ ਕਰਦੇ ਹਨ, ਇਸ ਰਕਮ ਨੂੰ ਗੈਂਗ ਦੇ ਲੋਕਾਂ ਵਿਚ ਵੰਡ ਦਿੱਤਾ ਜਾਂਦਾ ਹੈ। ਨਰੇਸ਼ ਸੇਠੀ, ਕਾਲਾ ਜਠੇੜੀ, ਅਨਿਲ ਛਿਪੀ, ਰਾਜੂ ਬਸੌਦੀ, ਜੈਭਗਵਾਨ ਅਤੇ ਰਾਕੇਸ਼ ਰਾਕਾ ਨੇ ਮਹਾਰਾਸ਼ਟਰ ਤੋਂ 65 ਲੱਖ ਰੁਪਏ ਦੀ ਰਕਮ ਲੁੱਟੀ ਸੀ, ਜਿਸ ਨੂੰ ਉਨ੍ਹਾਂ ਨੇ ਆਪਸ ਵਿਚ ਹੀ ਵੰਡ ਲਿਆ ਸੀ। ਇਸ ਤੋਂ ਇਲਾਵਾ ਲਾਰੈਂਸ ਨੇ ਐੱਨ. ਆਈ. ਏ. ਨੂੰ ਪੁੱਛਗਿੱਛ ਵਿਚ ਇਹ ਵੀ ਦੱਸਿਆ ਕਿ ਅਨਿਲ ਛਿਪੀ ਦਾ ਰੋਹਤਕ ਵਿਚ ਸ਼ਰਾਬ ਦਾ ਠੇਕਾ ਹੈ। ਉਸ ਨੂੰ ਗੈਂਗ ਦੇ ਨਰੇਸ਼ ਸੇਠੀ ਨੇ ਦੱਸਿਆ ਕਿ ਸ਼ਰਾਬ ਦੇ ਬਿਜ਼ਨੈੱਸ ਵਿਚ ਬਹੁਤ ਪੈਸਾ ਹੈ। ਇਸ ਤੋਂ ਬਾਅਦ ਉਸ ਦੀ ਗੈਂਗ ਦੇ ਮੈਂਬਰ ਕਾਲਾ ਜਠੇੜੀ, ਰਾਜ ਬਸੌਦੀ ਅਤੇ ਨਰੇਸ਼ ਸੇਠੀ ਨੇ ਸ਼ਰਾਬ ਦੇ ਕਾਰੋਬਾਰ ਵਿਚ ਕਦਮ ਰੱਖਿਆ। ਉਨ੍ਹਾਂ ਨੇ ਪੁਰਾਣੇ ਸ਼ਰਾਬ ਠੇਕੇਦਾਰਾਂ ਨੂੰ ਡਰਾ ਧਮਕਾ ਕੇ ਸਰਕਾਰੀ ਬੋਲੀ ’ਚੋਂ ਬਾਹਰ ਕਰ ਦਿੱਤਾ ਅਤੇ ਸੋਨੀਪਤ, ਰੋਹਤਕ ਅਤੇ ਝੱਜਰ ਵਿਚ ਸ਼ਰਾਬ ਦੇ ਕੰਟਰੈਕਟ ਹਾਸਲ ਕੀਤੇ। ਇਥੋਂ ਉਨ੍ਹਾਂ ਨੇ ਗੁਜਰਾਤ ਅਤੇ ਬਿਹਾਰ ਵਿਚ ਤਸਕਰੀ ਕਰਨੀ ਸ਼ੁਰੂ ਕੀਤੀ। ਜਿਸ ਤੋਂ ਉਨ੍ਹਾਂ ਨੇ ਖੂਬ ਪੈਸਿਆ ਕਮਾਇਆ। ਫਿਲਹਾਲ ਐੱਨ. ਆਈ. ਏ. ਵਲੋਂ ਲਾਰੈਂਸ ਗੈਂਗ ਦੇ ਗੁਰਗਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News