ਧੀ ਨੂੰ ਕਤਲ ਕਰਕੇ ਲਾਸ਼ ਨੂੰ ਪਿੰਡ ’ਚ ਘੁਮਾਉਣ ਵਾਲੇ ਪਿਓ ਦਾ ਵੱਡਾ ਬਿਆਨ ਆਇਆ ਸਾਹਮਣੇ

Friday, Aug 11, 2023 - 06:28 PM (IST)

ਧੀ ਨੂੰ ਕਤਲ ਕਰਕੇ ਲਾਸ਼ ਨੂੰ ਪਿੰਡ ’ਚ ਘੁਮਾਉਣ ਵਾਲੇ ਪਿਓ ਦਾ ਵੱਡਾ ਬਿਆਨ ਆਇਆ ਸਾਹਮਣੇ

ਅੰਮ੍ਰਿਤਸਰ : 16 ਸਾਲਾ ਧੀ ਨੂੰ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਪਿੰਡ ਵਿਚ ਘੁਮਾਉਣ ਵਾਲੇ ਕਾਤਲ ਪਿਓ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਅੱਜ ਕਾਤਲ ਪਿਓ ਵਲੋਂ ਪੁਲਸ ਕੋਲ ਸਰੰਡਰ ਕਰ ਦਿੱਤਾ ਗਿਆ। ਇਸ ਦੌਰਾਨ ਜਦੋਂ ਪੁਲਸ ਮੁਲਜ਼ਮ ਨੂੰ ਅਦਾਲਤ ਵਿਚ ਲੈ ਕੇ ਜਾ ਰਹੀ ਸੀ ਤਾਂ ਉਸ ਨੇ ਕੈਮਰੇ ਸਾਹਮਣੇ ਆਖਿਆ ਕਿ ਉਸ ਦੀ ਧੀ ਦਿਨ ਅਤੇ ਇਕ ਰਾਤ ਕਿਸੇ ਦੇ ਘਰ ਰਹਿ ਕੇ ਆਈ ਸੀ। ਉਹ ਅਣਖ ਵਾਲਾ ਬੰਦਾ ਹੈ। ਪਿੰਡ ਮੁੱਛਲ ਵਿਚ ਕਿੰਨੀਆਂ ਕੁੜੀਆਂ ਨਾਲ ਅਜਿਹਾ ਹੋਇਆ ਹੈ ਪਰ ਲੋਕ ਰੱਖ ਲੈਂਦੇ ਹਨ ਪਰ ਹੁਣ ਜੋ ਪੜ੍ਹ ਰਹੀਆਂ ਹਨ, ਉਹ ਸੁਧਰ ਜਾਣ। ਇਸ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪੁਲਸ ਮੁਲਜ਼ਮ ਨੂੰ ਅਦਾਲਤ ਵਿਚ ਲੈ ਗਈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਭੰਗ

ਕਿਵੇਂ ਵਾਪਰੀ ਸੀ ਵਾਰਦਾਤ

ਥਾਣਾ ਤਰਸਿੱਕਾ ਅਧੀਨ ਆਉਂਦੇ ਪਿੰਡ ਮੁੱਛਲ ਵਿਚ ਵੀਰਵਾਰ ਦੁਪਹਿਰ ਸਮੇਂ ਪਿਤਾ ਵੱਲੋਂ ਆਪਣੀ ਧੀ ਦਾ ਅਣਖ ਖਾਤਰ ਕਤਲ ਕਰ ਦਿੱਤਾ ਗਿਆ। ਦਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੁੱਛਲ ਨੂੰ ਆਪਣੀ 16 ਸਾਲਾ ਧੀ ਦੇ ਚਰਿੱਤਰ ’ਤੇ ਸ਼ੱਕ ਸੀ ਜਿਸ ਕਾਰਨ ਉਸ ਨੇ ਆਪਣੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਮਾਰ ਦਿੱਤਾ। ਕਤਲ ਤੋਂ ਬਾਅਦ ਦਲਬੀਰ ਸਿੰਘ ਲਾਸ਼ ਨੂੰ ਮੋਟਰਸਾਈਕਲ ਨਾਲ ਘੜੀਸਦਾ ਹੋਇਆ ਰੇਲਵੇ ਟਰੈਕ ਉਪਰ ਸੁੱਟ ਕੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਪਿੰਡ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ ਪਿਛਲੇ ਦੋ ਦਿਨ ਤੋਂ ਘਰੋਂ ਲਾਪਤਾ ਸੀ। ਕਾਫੀ ਲੱਭਣ ਦੇ ਬਾਅਦ ਵੀ ਉਹ ਕਿਤੇ ਨਹੀਂ ਮਿਲੀ ਪਰ ਵੀਰਵਾਰ ਦੁਪਹਿਰੇ 2 ਵਜੇ ਅਚਾਨਕ ਉਹ ਘਰ ਪਰਤ ਆਈ। ਇਸ ਤੋਂ ਬਾਅਦ ਗੱਲਬਾਤ ਕੀਤੇ ਬਿਨਾਂ ਹੀ ਪਿਤਾ ਨੇ ਤੇਜ਼ਧਾਰ ਹਥਿਆਰ ਨਾਲ ਧੀ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਦੋਹਰਾ ਕਤਲ ਕਾਂਡ, ਪਤੀ-ਪਤਨੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Gurminder Singh

Content Editor

Related News