ਤਿਉਹਾਰਾਂ ਦੇ ਸੀਜ਼ਨ ''ਚ ਰੇਲਵੇ ਵਿਭਾਗ ਦਾ ਵੱਡਾ ਐਲਾਨ, ਚਲਾਏਗਾ ਖ਼ਾਸ ਰੇਲ-ਗੱਡੀਆਂ
Monday, Nov 13, 2023 - 07:59 PM (IST)
ਜੈਤੋ (ਪਰਾਸ਼ਰ) : ਰੇਲਵੇ ਵਿਭਾਗ ਨੇ ਤਿਉਹਾਰਾਂ ਦੇ ਮੱਦੇਨਜ਼ਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਰੇਲ ਗੱਡੀ ਨੰਬਰ 04650/04649 ਅੰਮ੍ਰਿਤਸਰ-ਦਰਭੰਗਾ-ਅੰਮ੍ਰਿਤਸਰ ਰਿਜ਼ਰਵਡ ਫੈਸਟੀਵਲ ਸਪੈਸ਼ਲ 16 ਨਵੰਬਰ ਨੂੰ ਅੰਮ੍ਰਿਤਸਰ ਤੋਂ ਦਰਭੰਗਾ ਤੱਕ ਚੱਲੇਗੀ (ਇਕ ਯਾਤਰਾ)। ਇਹ ਫੈਸਟੀਵਲ ਸਪੈਸ਼ਲ ਟਰੇਨ 04650 ਅੰਮ੍ਰਿਤਸਰ ਤੋਂ ਸਵੇਰੇ 08:10 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 13.15 ਵਜੇ ਦਰਭੰਗਾ ਪਹੁੰਚੇਗੀ। ਵਾਪਸੀ ਦੀ ਦਿਸ਼ਾ ’ਚ 17 ਨਵੰਬਰ (ਇਕ ਯਾਤਰਾੋ) ਨੂੰ ਗੱਡੀ ਨੰਬਰ 04649 ਦਰਭੰਗਾ ਤੋਂ ਅੰਮ੍ਰਿਤਸਰ ਤੱਕ ਚੱਲੇਗੀ। ਇਹ ਸਪੈਸ਼ਲ ਟਰੇਨ 04649 ਦਰਭੰਗਾ ਤੋਂ ਸ਼ਾਮ 5:00 ਵਜੇ ਰਵਾਨਾ ਹੋਵੇਗੀ ਅਤੇ ਇੱਕ ਦਿਨ ਬਾਅਦ ਸਵੇਰੇ 01.30 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ
ਇਸੇ ਤਰ੍ਹਾਂ 04640 ਮਾਤਾ ਵੈਸ਼ਨੋ ਦੇਵੀ ਕਟੜਾ ਰਿਜ਼ਰਵਡ ਫੈਸਟੀਵਲ ਸਪੈਸ਼ਲ 15 ਨਵੰਬਰ (ਇਕ ਯਾਤਰਾ) ਨੂੰ ਕਟੜਾ ਤੋਂ ਕਟਿਹਾਰ ਤੱਕ ਚੱਲੇਗੀ। ਇਹ ਤਿਉਹਾਰ ਵਿਸ਼ੇਸ਼ ਰੇਲ ਗੱਡੀ 04640 ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਾਤ 09.30 ਵਜੇ ਰਵਾਨਾ ਹੋਵੇਗੀ ਅਤੇ ਇਕ ਦਿਨ ਬਾਅਦ ਸਵੇਰੇ 09.00 ਵਜੇ ਕਟਿਹਾਰ ਪਹੁੰਚੇਗੀ। ਵਾਪਸੀ ਦੀ ਦਿਸ਼ਾ ਵਿੱਚ 17 ਨਵੰਬਰ ਨੂੰ ਇਹ ਰੇਲ ਗੱਡੀ ਨੰਬਰ 04639 (ਇਕ ਯਾਤਰਾ) ਕਟਿਹਾਰ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚੱਲੇਗੀ। ਇਹ ਸਪੈਸ਼ਲ ਟਰੇਨ 04639 ਕਟਿਹਾਰ ਤੋਂ ਸਵੇਰੇ 11:00 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 11:00 ਵਜੇ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਇਹ ਫੈਸਟੀਵਲ ਸਪੈਸ਼ਲ ਟਰੇਨ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ, ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਛਾਉਣੀ, ਲੁਧਿਆਣਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ ਬਸਤੀ, ਗੋਰਖਪੁਰ, ਛਪਰਾ, ਹਾਜੀਪੁਰ, ਬਰੌਨੀ ਤੋਂ ਲੰਘੇਗੀ। ਇਹ ਦੋਵੇਂ ਦਿਸ਼ਾਵਾਂ ’ਚ ਖਗੜੀਆ ਅਤੇ ਨੌਗਾਚੀਆ ਸਟੇਸ਼ਨਾਂ ’ਤੇ ਰੁਕੇਗੀ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ SBS ਨਗਰ ਦੀਆਂ ਮੰਡੀਆਂ 'ਚ ਹੋਏ ਟੈਂਡਰ ਘਪਲਿਆਂ ਦੇ ਮਾਮਲੇ 'ਚ ਇਕ ਹੋਰ ਭਗੌੜਾ ਕਾਬੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8