ਅੱਗ ਨਾਲ 50 ਏਕੜ ਕਣਕ ਦੀ ਫਸਲ ਸੜ ਕੇ ਸੁਆਹ

Sunday, Apr 22, 2018 - 02:40 AM (IST)

ਅੱਗ ਨਾਲ 50 ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਦੀਨਾਨਗਰ,  (ਕਪੂਰ)—  ਨੇੜਲੇ ਪਿੰਡ ਘੇਸਲ ਅਤੇ ਅਕਬਰਪੁਰ 'ਚ ਲਗਭਗ 50 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਪਿੰਡ ਅਕਬਰਪੁਰ ਦੇ ਨੇੜੇ ਲੱਗੇ ਟਰਾਂਸਫਾਰਮਰ ਚੋਂ ਨਿਕਲੀ ਚੰਗਿਆੜੀ ਨੇ ਕਣਕ ਦੀ ਫਸਲ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਉਨ੍ਹਾਂ ਨੇ ਦੱਸਿਆ ਕਿ ਆਂਢ-ਗੁਆਂਢ ਤੋਂ ਇਕੱਠੇ ਹੋਏ ਲੋਕਾਂ ਵਲੋਂ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਪਰ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਪਹੁੰਚੀ ਗੱਡੀ ਤੋਂ ਪਹਿਲਾਂ ਟ੍ਰੈਕਟਰਾਂ ਦੀ ਮਦਦ ਨਾਲ ਲੋਕਾਂ ਨੇ ਅੱਗ 'ਤੇ ਕਾਬੂ ਪਾ ਲਿਆ। ਇਸ ਅੱਗ ਦੀ ਘਟਨਾ ਨਾਲ ਯੁੱਧਵੀਰ ਸਿੰਘ ਦੀ 3 ਏਕੜ, ਗੁਰਦੇਵ ਸਿੰਘ ਦੀ 5 ਏਕੜ, ਹਰਦਿਆਲ ਸਿੰਘ ਦੀ 1 ਏਕੜ, ਪਿਆਰਾ ਸਿੰਘ ਨਿਵਾਸੀ ਘੇਸਲ ਦੀ 4 ਕਨਾਲ, ਦਲਬੀਰ ਸਿੰਘ ਦੀ 2 ਏਕੜ, ਰੂਪ ਸਿੰਘ ਦੀ 1 ਏਕੜ, ਚੂਹੜ ਸਿੰਘ ਦੀ 5 ਕਨਾਲ, ਅਜਾਇਬ ਸਿੰਘ ਦੀ 2 ਏਕੜ, ਦਵਿੰਦਰ ਸਿੰਘ ਦੀ 6 ਕਨਾਲ, ਸੁੱਚਾ ਸਿੰਘ ਦੀ 5 ਕਨਾਲ, ਜਸਵਿੰਦਰ ਸਿੰਘ ਦੀ 1 ਏਕੜ, ਗੁਰਦੇਵ ਸਿੰਘ ਦੀ 2 ਏਕੜ, ਮਨਜੀਤ ਸਿੰਘ ਦੀ 2 ਏਕੜ ਅਤੇ ਮਨਜੀਤ ਸਿੰਘ ਦੀ 2 ਏਕੜ ਕਣਕ ਦੀ ਫਸਲ ਸੜਕ ਕੇ ਸੁਆਹ ਹੋ ਗਈ ਹੈ।


Related News