ਕਿਸਾਨਾਂ ਦਾ ਕਰਜ਼ਾ ਮੁਕੰਮਲ ਮੁਆਫ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

Saturday, Jan 13, 2018 - 01:39 AM (IST)

ਅਜੀਤਵਾਲ, (ਗਰੋਵਰ, ਰੱਤੀ)- ਪਿੰਡ ਕੋਕਰੀ ਕਲਾਂ ਸਥਿਤ ਗੁਰਦੁਆਰਾ ਪੱਤੀ ਮਹੰਤਾਂ 'ਚ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ਅਗਵਾਈ ਹੇਠ ਹੋਈ ਮੀਟਿੰਗ 'ਚ ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਪ੍ਰਧਾਨ ਕੋਕਰੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੇ ਲਗਾਤਾਰ ਦਬਾਅ ਕਾਰਨ ਕਿਸਾਨੀ ਕਰਜ਼ੇ ਦੀ ਜੋ ਨਾਮਾਤਰ ਰਾਹਤ ਪੇਸ਼ ਕੀਤੀ ਗਈ ਹੈ, ਉਸ 'ਚ ਸ਼ਰੇਆਮ ਪੱਖਪਾਤ ਕੀਤਾ ਗਿਆ। ਜਥੇਬੰਦੀ ਵੱਲੋਂ ਕਿਸਾਨਾਂ ਦੀ ਇਹ ਇਕੱਤਰਤਾ ਇਸ ਮੰਤਵ ਨੂੰ ਲੈ ਕੇ ਕੀਤੀ ਗਈ ਕਿ ਜੋ ਲਿਸਟਾਂ 'ਚ ਕਿਸਾਨ ਗੈਰ ਹਾਜ਼ਰ ਰੱਖੇ ਗਏ, ਉਨ੍ਹਾਂ ਦੇ ਨਾਂ ਲਿਸਟਾਂ 'ਚ ਦਰਜ ਕਰਵਾਏ ਜਾ ਸਕਣ ਅਤੇ ਤਦ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ, ਜਦ ਤੱਕ ਕਿਸਾਨਾਂ ਦਾ ਮੁਕੰਮਲ ਕਰਜ਼ਾ ਖਤਮ ਨਹੀਂ ਕੀਤਾ ਜਾਂਦਾ। 
ਬੈਂਕਾਂ ਵੱਲੋਂ ਕਰਜ਼ਾ ਵਸੂਲਣ ਲਈ ਕਿਸਾਨਾਂ ਨੂੰ ਜਲੀਲ ਕਰਨ ਦੀ ਕਾਰਵਾਈ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ, ਜੇਕਰ ਇਹ ਅਮਲ ਜਾਰੀ ਰੱਖਿਆ ਗਿਆ ਤਾਂ ਬੈਂਕਾਂ ਦੇ ਵਿਰੁੱਧ ਵੀ ਸੰਘਰਸ਼ ਦਾ ਜਲਦੀ ਐਲਾਨ ਕੀਤਾ ਜਾਵੇਗਾ।


Related News