ਅਕਾਲੀ ਦਲ ਬਾਦਲ ਸਿਧਾਂਤਾਂ ਤੋਂ ਭਟਕ ਚੁੱਕਿਐ, ਇਸੇ ਲਈ ਪਾਰਟੀ ਛੱਡੀ : ਪਰਮਿੰਦਰ ਢੀਂਡਸਾ

01/20/2020 11:43:55 PM

ਸੰਗਤ ਮੰਡੀ,(ਮਨਜੀਤ)- ‘ਅਕਾਲੀ ਦਲ ਬਾਦਲ ਸਿਧਾਂਤਾਂ ਦੀ ਪਾਰਟੀ ਸੀ ਪਰ ਉਹ ਹੁਣ ਆਪਣੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ, ਇਸ ਲਈ ਮੈਂ ਪਾਰਟੀ ਛੱਡ ੀ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਨੰਦਗਡ਼੍ਹ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗਡ਼੍ਹ ਦੇ ਭਰਾ ਤੇਜਾ ਸਿੰਘ ਨੰਦਗਡ਼੍ਹ ਦੀ ਪਤਨੀ ਮੁਖਤਿਆਰ ਕੌਰ ਦੇ ਦਿਹਾਂਤ ਉਪਰੰਤ ਅਫਸੋਸ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ’ਚ ਹੁੰਦੇ ਗਲਤ ਫੈਸਲਿਆਂ ’ਤੇ ਕਈ ਵਾਰ ਇਤਰਾਜ਼ ਕੀਤਾ ਪਰ ਉਨ੍ਹਾਂ ਦੀ ਗੱਲ ਨੂੰ ਸੁਣਿਆ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਪਾਰਟੀ ਤੋਂ ਵੱਖ ਹੋਣਾ ਹੀ ਮੁਨਾਸਿਬ ਸਮਝਿਆ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਮੁੱਖ ਕੰਮ ਪਾਰਟੀ ਨੂੰ ਨਵੇਂ ਸਿਰੇ ਤੋਂ ਸੁਰਜੀਤ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਆਪਣੇ ਉਦੇਸ਼ਾਂ ਤੋਂ ਭਟਕ ਜਾਵੇ, ਫਿਰ ਕਹਿਣ ਨੂੰ ਹੀ ਪਾਰਟੀ ਰਹਿ ਜਾਂਦੀ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਹਾਂ ਅਤੇ ਪਾਰਟੀ ’ਚ ਚੰਗੀ ਸੋਚ ਲੈ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅੱਜ ਵੀ ਅਕਾਲੀ ਦਲ ਦੇ ਬਹੁਤੇ ਵਾਲੰਟੀਅਰ ਉਨ੍ਹਾਂ ਦੇ ਨਾਲ ਹਨ। ਜਦ ਉਨ੍ਹਾਂ ਤੋਂ ਨਵਜੋਤ ਸਿੱਧੂ, ਬੈਂਸ ਭਰਾ ਅਤੇ ਖਹਿਰਾ ਨਾਲ ਮਿਲ ਕੇ ਕੰਮ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਨਾਲ ਇਤਫਾਕ ਰੱਖਣ ਵਾਲੇ ਹਰ ਵਿਅਕਤੀ ਦਾ ਉਹ ਸਵਾਗਤ ਕਰਦੇ ਹਨ, ਉਹ ਜਦੋਂ ਮਰਜ਼ੀ ਆ ਕੇ ਉਨ੍ਹਾਂ ਦੇ ਨਾਲ ਚਲ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰਗਟ ਸਿੰਘ ਭੋਡੀਪੁਰਾ, ਐੱਸ. ਪੀ. ਸ਼ਿਵਰਾਜ ਸਿੰਘ ਨੰਦਗਡ਼੍ਹ, ਸੰਤਾ ਸਿੰਘ ਚਹਿਲ ਥਰਾਜ, ਦਵਿੰਦਰ ਸਿੰਘ ਰਾਣਾ, ਖ਼ੇਤੀਬਾਡ਼ੀ ਅਫ਼ਸਰ ਬਲਜਿੰਦਰ ਸਿੰਘ ਬਰਾਡ਼, ਹਰਚਰਨ ਸਿੰਘ ਨੰਦਗਡ਼੍ਹ ’ਤੇ ਪੰਚ ਭਿੰਦਰ ਸਿੰਘ ਮੌਜੂਦ ਸਨ।


Bharat Thapa

Content Editor

Related News