ਪ੍ਰਸ਼ਾਸਨ ਨੇ ਵਿਦੇਸ਼ੋਂ ਆਏ 100 ਦੇ ਲਗਭਗ ਵਿਅਕਤੀਆਂ ਦੀ ਕੀਤੀ ਪੜਤਾਲ

Monday, Mar 23, 2020 - 12:55 AM (IST)

ਲੋਹੀਆਂ ਖਾਸ, (ਮਨਜੀਤ)— ਸਿਵਲ ਤੇ ਪੁਲਸ ਪ੍ਰਸ਼ਾਸਨ ਵਲੋਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੂਰਾ ਜ਼ੋਰ ਲਾਇਆ ਜਾ ਰਿਹਾ ਕਿ ਕੋਰੋਨਾ ਵਾਇਰਸ ਦੀ ਲਪੇਟ 'ਚ ਕੋਈ ਵਿਅਕਤੀ ਨਾ ਆਏ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਲੋਹੀਆਂ ਇਲਾਕੇ 'ਚ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਪੜਤਾਲ ਕਰਕੇ ਉਨ੍ਹਾਂ ਦਾ ਚੈੱਕਅਪ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਡਾ. ਸੰਜੀਵ ਸ਼ਰਮਾ ਐੱਸ. ਡੀ. ਐੱਮ. ਸ਼ਾਹਕੋਟ ਤੇ ਡੀ. ਐੱਸ. ਪੀ. ਪਿਆਰਾ ਸਿੰਘ, ਥਾਣਾ ਮੁਖੀ ਸੁਖਦੇਵ ਸਿੰਘ ਤੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਦਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਲੋਹੀਆਂ ਦੇ 135 ਵਿਅਕਤੀਆਂ ਦੀ ਲਿਸਟ ਭੇਜੀ ਗਈ ਸੀ ਜੋ ਵਿਦੇਸ਼ੋਂ ਪਰਤੇ ਸਨ, ਜਿਨ੍ਹਾਂ 'ਚੋਂ 100 ਦੇ ਕਰੀਬ ਲੋਕਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਘਰ ਵਿਚ ਹੀ ਵੱਖਰੇ ਰਹਿਣ ਦੀ ਅਪੀਲ ਕੀਤੀ ਗਈ ਹੈ।


KamalJeet Singh

Content Editor

Related News