ਛੁੱਟੀ ਕੱਟਣ ਆਏ ਫੌਜੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ

Sunday, Dec 25, 2022 - 10:31 PM (IST)

ਛੁੱਟੀ ਕੱਟਣ ਆਏ ਫੌਜੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ

ਹਠੂਰ (ਭੱਟੀ) : ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਖਾੜਾ ਦੇ ਨੌਜਵਾਨ ਫੌਜੀ ਜਤਿੰਦਰ ਸਿੰਘ ਦੀ ਸੜਕ ਹਾਦਸੇ 'ਚ ਮੋਤ ਹੋ ਗਈ। ਜਾਣਕਾਰੀ ਅਨੁਸਾਰ ਪਠਾਨਕੋਟ ’ਚ ਡਿਊਟੀ ’ਤੇ ਤਾਇਨਾਤ ਜਤਿੰਦਰ ਸਿੰਘ ਪਿੰਡ ਛੁੱਟੀ ਕੱਟਣ ਆਇਆ ਸੀ ਤੇ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਪਰਿਵਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ। ਫੌਜੀ ਜਤਿੰਦਰ ਪੁੱਤਰ ਬਲਵੀਰ ਸਿੰਘ ਸਾਧਾਰਨ ਜਿਹੇ ਮਜ਼ਦੂਰ ਮਾਪਿਆਂ ਦਾ ਵੱਡਾ ਸਹਾਰਾ ਅਤੇ ਭਰਾ ਸਤਪਾਲ ਸਿੰਘ ਤੇ ਦੋ ਭੈਣਾਂ ਦਾ ਵੱਡਾ ਭਰਾ ਸੀ।

ਇਹ ਵੀ ਪੜ੍ਹੋ : ਪਿੰਡ ਸ਼ਾਹਪੁਰ ਕਲਾਂ ਦੀ ਪੰਚਾਇਤ ਨੇ ਲਿਆ ਅਹਿਮ ਫ਼ੈਸਲਾ, ਸਾਰੇ ਪਾਸੇ ਹੋ ਰਹੀ ਵਾਹ-ਵਾਹ, ਪੜ੍ਹੋ ਪੂਰਾ ਮਾਮਲਾ 

ਉਹ ਬੀਤੇ ਦਿਨ ਦੇਰ ਸ਼ਾਮ ਪਿੰਡ ਤੋਂ ਬਾਹਰ ਰਹਿੰਦੇ ਆਪਣੇ ਇਕ ਕਰੀਬੀ ਪਰਿਵਾਰ ਨੂੰ ਮਿਲਣ ਲਈ ਮੋਟਰਸਾਈਕਲ ’ਤੇ ਗਿਆ ਸੀ ਤਾਂ ਸੰਘਣੀ ਧੁੰਦ ਕਾਰਨ ਅੱਗਿਓਂ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਜਾਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਤਿੰਦਰ ਸਿੰਘ ਦਾ ਅੱਜ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


author

Mandeep Singh

Content Editor

Related News