ਬਰਾਤ ਦੇ ਪੁੱਜਣ ਤੋਂ ਪਹਿਲਾਂ ਹੀ ਮੈਰਿਜ ਪੈਲੇਸ ’ਚ ਵਾਪਰਿਆ ਵੱਡਾ ਹਾਦਸਾ, ਦੇਖ ਹੈਰਾਨ ਰਹਿ ਗਏ ਸਭ

Tuesday, Nov 07, 2023 - 06:20 PM (IST)

ਬਰਾਤ ਦੇ ਪੁੱਜਣ ਤੋਂ ਪਹਿਲਾਂ ਹੀ ਮੈਰਿਜ ਪੈਲੇਸ ’ਚ ਵਾਪਰਿਆ ਵੱਡਾ ਹਾਦਸਾ, ਦੇਖ ਹੈਰਾਨ ਰਹਿ ਗਏ ਸਭ

ਮਾਨਸਾ (ਸੰਦੀਪ ਮਿੱਤਲ) : ਬੀਤੇ ਦਿਨੀਂ ਵਿਆਹ ਸਮਾਗਮ ਦੌਰਾਨ ਬਰਾਤ ਆਉਣ ਤੋਂ ਪਹਿਲਾਂ ਨਹਿਰੂ ਕਾਲਜ ਰੋਡ ਸਥਿਤ ਇਕ ਮੈਰਿਜ ਪੈਲੇਸ ਦੀ ਛੱਤ ਡਿੱਗ ਪਈ। ਮਿੰਟਾਂ ਵਿਚ ਹੀ ਪੈਲੇਸ ਦੀ ਛੱਤ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਲੱਖਾਂ ਰੁਪਏ ਦਾ ਦੱਸਿਆ ਜਾ ਰਿਹਾ ਹੈ। ਛੱਤ ਡਿੱਗਣ ਦੌਰਾਨ ਵਿਆਹ ਸਮਾਗਮ ਦੀ ਤਿਆਰੀ ਚੱਲ ਰਹੀ ਸੀ, ਜਿਸ ਕਰਕੇ ਖਾਣ-ਪੀਣ ਦੇ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਮੁੜ ਵੱਡੀ ਵਾਰਦਾਤ, ਘਰ ਅੰਦਰ ਵੜ ਕੇ ਜਿਮ ਮਾਲਕ ਦਾ ਪੰਜ ਗੋਲ਼ੀਆਂ ਮਾਰ ਕੇ ਕਤਲ

ਜਾਣਕਾਰੀ ਅਨੁਸਾਰ ਲਿੰਕ ਰੋਡ ਸਥਿਤ ਇਕ ਪੈਲੇਸ ਵਿਚ ਸੋਮਵਾਰ ਦੀ ਸਵੇਰ ਇਕ ਵਿਆਹ ਸਮਾਗਮ ਰੱਖਿਆ ਹੋਇਆ ਸੀ। ਜਦੋਂ ਬਰਾਤ ਆਉਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰਨ ਦੇ ਨਾਲ ਖਾਣ-ਪੀਣ ਦਾ ਸਾਮਾਨ ਪੈਲੇਸ ਦੇ ਅੰਦਰ ਸਜਾਇਆ ਗਿਆ ਤਾਂ ਕਰੀਬ 9:30 ਵਜੇ ਮੈਰਿਜ ਪੈਲੇਸ ਦੀਆਂ ਚਾਦਰਾਂ ਅਤੇ ਪਲਾਈ-ਲੱਕੜ ਆਦਿ ਨਾਲ ਬਣੀ ਛੱਤ ਡਿੱਗ ਪਈ। ਛੱਤ ਡਿੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਜਿਸ ਵੇਲੇ ਇਹ ਘਟਨਾ ਵਾਪਰੀ, ਕੁਦਰਤੀ ਉਸ ਵੇਲੇ ਮੈਰਿਜ ਪੈਲੇਸ ਦੇ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਰਕੇ ਕੋਈ ਜਾਨੀ ਨੁਕਸਾਨ ਜਾਂ ਕੋਈ ਸੱਟਾਂ ਆਦਿ ਲੱਗਣ ਤੋਂ ਕੋਈ ਬਚਾਅ ਹੋ ਸਕਿਆ।

ਇਹ ਵੀ ਪੜ੍ਹੋ : ਫਿਰ ਸੁਰਖੀਆਂ ’ਚ ਜਲੰਧਰ ਦਾ ਮਸ਼ਹੂਰ ਕੁੱਲੜ ਪਿੱਜ਼ਾ ਕਪਲ, ਗੁਰਪ੍ਰੀਤ ਕੌਰ ਨੇ ਕੈਮਰੇ ਸਾਹਮਣੇ ਆਖੀ ਵੱਡੀ ਗੱਲ

ਪੈਲੇਸ ਦੀ ਛੱਤ ਡਿੱਗਣ ਨਾਲ ਵਿਆਹ ਲਈ ਸਜਾਇਆ ਹਜ਼ਾਰਾਂ ਰੁਪਏ ਦਾ ਖਾਣ-ਪੀਣ ਦਾ ਸਾਮਾਨ ਵੀ ਮਿੱਟੀ ਭਰਨ ਨਾਲ ਖਰਾਬ ਹੋ ਗਿਆ ਅਤੇ ਪੂਰੇ ਪੈਲੇਸ ਦੀ ਛੱਤ ਮਿੰਟਾਂ ਵਿਚ ਹੀ ਢਹਿ-ਢੇਰੀ ਹੋ ਗਈ। ਇਸ ਦੌਰਾਨ ਪੈਲੇਸ ਵਿਚ ਰੱਖਿਆ ਸਮਾਗਮ ਮੌਕੇ ’ਤੇ ਹੀ ਕਿਸੇ ਹੋਰ ਮੈਰਿਜ ਪੈਲੇਸ ਵਿਚ ਤਬਦੀਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਬਠਿੰਡਾ ’ਚ ਹੋਏ ਢਾਬਾ ਮਾਲਕ ਦੇ ਕਤਲ ਕਾਂਡ ’ਚ ਨਵਾਂ ਮੋੜ, ਇਸ ਵੱਡੀ ਕਾਰਵਾਈ ਦੀ ਤਿਆਰੀ ’ਚ ਪੁਲਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News