7ਵੀਂ ਨੈਸ਼ਨਲ ਐਮੇਚਿਓਰ ਚੈੱਸ ਚੈਂਪੀਅਨਸ਼ਿਪ ਸ਼ੁਰੂ

Saturday, Nov 10, 2018 - 08:51 PM (IST)

7ਵੀਂ ਨੈਸ਼ਨਲ ਐਮੇਚਿਓਰ ਚੈੱਸ ਚੈਂਪੀਅਨਸ਼ਿਪ ਸ਼ੁਰੂ

ਜਲੰਧਰ (ਭਾਰਤੀ ਸ਼ਰਮਾ)—'ਜਗ ਬਾਣੀ' ਵਲੋਂ 7 ਦਿਨਾ ਨੈਸ਼ਨਲ ਐਮੇਚਿਓਰ ਚੈੱਸ ਚੈਂਪੀਅਨਸ਼ਿਪ-2018 ਦੀ ਸ਼ੁਰੂਆਤ ਦਿ ਗਲੇਰੀਆ ਡੀ. ਐੱਲ. ਐੱਫ. ਮਾਲ (ਜਲੰਧਰ) ਵਿਚ ਹੋਈ। 10 ਤੋਂ 16 ਨਵੰਬਰ ਤਕ ਹੋਣ ਵਾਲੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਜਲੰਧਰ ਚੈੱਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜੇ. ਐੱਸ. ਚੀਮਾ ਤੇ ਜਲੰਧਰ ਚੈੱਸ ਐਸੋਸੀਏਸ਼ਨ ਦੇ ਸਕੱਤਰ ਮਨੀਸ਼ ਥਾਪਰ ਨੇ ਕੀਤਾ। ਇਹ 'ਜਗ ਬਾਣੀ' ਸੈਂਟਰ ਆਫ ਚੈੱਸ ਐਕਸੀਲੈਂਸ ਦਾ 13ਵਾਂ ਚੈੱਸ ਟੂਰਨਾਮੈਂਟ ਹੈ।

ਇਸ ਚੈਂਪੀਅਨਸ਼ਿਪ 'ਚ 18 ਸੂਬਿਆਂ ਦੇ 153 ਖਿਡਾਰੀ ਹਿੱਸਾ ਲੈ ਰਹੇ ਹਨ। ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ 'ਚ ਪੰਜਾਬ ਦੇ ਧੈਰਯਾ ਅਗਰਵਾਲ ਨੇ ਕੈਂਡੀਡੇਟ ਮਾਸਟਰ ਤੇ ਵਰਲਡ ਐਮੇਚਿਓਰ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਪੰਕਜ ਸ਼ਰਮਾ ਨੂੰ ਹਰਾਇਆ। ਇਸ ਤੋਂ ਇਲਾਵਾ ਮੁਕੁਲ ਰਾਣਾ ਤੇ ਅਰਸ਼ਦੀਪ ਸਿੰਘ ਨੇ ਉੱਚੀ ਰੈਂਕਿੰਗ ਦੇ ਖਿਡਾਰੀਆਂ ਨੂੰ ਹਰਾ ਕੇ ਉਲਟਫੇਰ ਕੀਤਾ।


author

Sunny Mehra

Content Editor

Related News