55 ਸਾਲ ਦੇ ਵਿਅਕਤੀ ਨੇ 7 ਸਾਲ ਦੀ ਬੱਚੀ ਨਾਲ ਕੀਤੀ ਸ਼ਰਮਨਾਕ ਹਰਕਤ, ਭਰਾ ਨੇ ਬਚਾਇਆ
Wednesday, Aug 02, 2017 - 03:10 PM (IST)

ਫਾਜ਼ਿਲਕਾ - ਫਾਜ਼ਿਲਕਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇੱਥੋ ਇਕ 55 ਸਾਲ ਦੇ ਵਿਅਕਤੀ ਨੇ 7 ਸਾਲ ਦੀ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਸਦਰ ਪੁਲਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੇ ਗਏ ਬਿਆਨ 'ਚ ਇਕ ਔਰਤ ਨੇ ਦੱਸਿਆ ਕਿ ਬੀਤੀ 30 ਜੁਲਾਈ ਦੁਪਹਿਰ ਲਗਭਗ 2 ਵਜੇ ਖੇਤਾ ਸਿੰਘ ਵਾਸੀ ਛੋਟੀ ਅੋਡੀਆਂ ਉਸ ਦੀ ਪੋਤੀ (7) ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਨਾਲ ਛੇੜਛਾੜ ਕੀਤੀ। ਇਸੇ ਦੌਰਾਨ ਬੱਚੀ ਦਾ 10 ਸਾਲ ਦਾ ਭਰਾ ਉੱਥੇ ਪਹੁੰਚ ਗਿਆ। ਦੋਸ਼ੀ ਨੂੰ ਭੈਣ ਦੇ ਕੱਪੜੇ ਉਤਾਰਦਾ ਦੇਖ ਉਸ ਨੇ ਰੌਲਾ ਪਾ ਦਿੱਤਾ। ਬੱਚੇ ਦੀ ਅਵਾਜ ਸੁਣ ਲੋਕ ਇਕੱਠੇ ਹੋ ਗਏ, ਜਿਸ ਕਾਰਨ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ।