ਮੋਟਰਸਾਈਕਲ ਸਵਾਰਾਂ ਲਈ ''ਕਾਲ'' ਬਣ ਆਈ Thar, ਟੱਕਰ ਮਗਰੋਂ ਦੋਵਾਂ ਦੀ ਹੋ ਗਈ ਮੌਤ
Friday, Nov 22, 2024 - 03:03 AM (IST)

ਕਲਾਨੌਰ (ਮਨਮੋਹਨ)- ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਪਿੰਡੀ ਸੈਦਾਂ ਦੇ ਨਜ਼ਦੀਕ ਇਕ ਥਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ, ਜਿਸ ’ਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਲੱਖਾ ਸਿੰਘ (72) ਅਤੇ ਚੰਨਣ ਸਿੰਘ (62) ਵਾਸੀ ਬਖਤਪੁਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ ਤਾਂ ਪਿੰਡ ਪਿੰਡੀ ਸੈਦਾਂ ਚੌਕ ਦੇ ਨਜ਼ਦੀਕ ਪਿੰਡ ਪੰਨਵਾਂ ਸਾਈਡ ਵੱਲੋਂ ਆ ਰਹੀ ਥਾਰ ਗੱਡੀ ਦਰਮਿਆਨ ਭਿਆਨਕ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ, 5 ਅਧਿਕਾਰੀਆਂ ਦੀ ਹੋ ਗਈ 'ਛੁੱਟੀ'
ਇਸ ਦੁਰਘਟਨਾ ’ਚ ਮੋਟਰਸਾਈਕਲ ਸਵਾਰ ਲੱਖਾ ਸਿੰਘ ਅਤੇ ਚੰਨਣ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰਦਾਸਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਥਾਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਲਾਨੌਰ ਪੁਲਸ ਵੱਲੋਂ ਕਾਨੂੰਨ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ 'ਚ ਲੈ ਲਈ 15,00,000 ਦੀ ਰਿਸ਼ਵਤ, ਫ਼ਿਰ ਰੱਦ ਹੋ ਗਏ ਕਾਗਜ਼, ਹੁਣ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e