ਪੀ. ਟੈੱਟ ਪ੍ਰੀਖਿਆ ''ਚ ਲਿਖਾਰੀ ਦੀ ਸਹਾਇਤਾ ਲੈਣ ਹਿੱਤ ਸ਼ਰਤਾਂ ਤਬਦੀਲ

Saturday, Jan 18, 2020 - 08:52 PM (IST)

ਪੀ. ਟੈੱਟ ਪ੍ਰੀਖਿਆ ''ਚ ਲਿਖਾਰੀ ਦੀ ਸਹਾਇਤਾ ਲੈਣ ਹਿੱਤ ਸ਼ਰਤਾਂ ਤਬਦੀਲ

ਮੋਹਾਲੀ,(ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੀ. ਟੈੱਟ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਲਿਖਾਰੀ ਦੀ ਸਹਾਇਤਾ ਲੈਣ ਹਿੱਤ ਲਿਖਾਰੀ ਦੀ ਚੋਣ ਸਬੰਧੀ ਸ਼ਰਤਾਂ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਤਬਦੀਲ ਕਰ ਦਿੱਤੀਆਂ ਹਨ। ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ. ਟੈੱਟ ਦੀ ਪ੍ਰੀਖਿਆ ਨਾਲ ਸਬੰਧਤ ਪ੍ਰੀਖਿਆ ਕੇਂਦਰ ਦਿਵਿਆਂਗ ਜਾਂ ਵਿਲੱਖਣ ਸਮਰੱਥਾ ਵਾਲਾ ਕੋਈ ਵੀ ਉਮੀਦਵਾਰ ਆਪਣੀ ਸਹਾਇਤਾ ਲਈ ਯੋਗ ਇਜਾਜ਼ਤ ਅਨੁਸਾਰ ਕਿਸੇ ਵੀ ਲਿਖਾਰੀ ਨੂੰ ਲਿਜਾ ਸਕੇਗਾ ਅਤੇ ਲਿਖਾਰੀ ਦੀ ਵਿੱਦਿਅਕ ਯੋਗਤਾ, ਉਮਰ ਜਾਂ ਪ੍ਰਾਪਤ ਅੰਕ ਆਦਿ ਦੀਆਂ ਪਹਿਲਾਂ ਲਾਗੂ ਸ਼ਰਤਾਂ ਹੁਣ ਲਾਗੂ ਨਹੀਂ ਹੋਣਗੀਆਂ। ਇਸ ਤਬਦੀਲੀ ਸਬੰਧੀ ਪੰਜਾਬ ਸਰਕਾਰ ਦੇ ਪੱਤਰ ਨੰ. 3/73/2017-3ਡਸ (ਪ. ਫ.)/5 ਮਿਤੀ 03. 01. 2020 ਦਾ ਹਵਾਲਾ ਦਿੱਤਾ ਗਿਆ ਹੈ, ਜੋ ਡਾਇਰੈਕਟਰ, ਐੱਸ. ਸੀ. ਈ. ਆਰ. ਟੀ. ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜਿਆ ਗਿਆ ਹੈ। ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੀ ਹਰੇਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।


Related News