ਨਹੀਂ ਸੁਧਰ ਰਿਹਾ ਅੱਤਵਾਦੀ ਪੰਨੂ, ਧਾਰਮਿਕ ਅਸਥਾਨਾਂ ’ਤੇ ਹਮਲੇ ਕਰਨ ਦੀ ਦਿੱਤੀ ਧਮਕੀ
Tuesday, Jan 23, 2024 - 09:14 AM (IST)
ਅੰਮ੍ਰਿਤਸਰ/ਗੁਰਦਾਸਪੁਰ (ਸੰਜੀਵ, ਵਿਨੋਦ) - ਅੱਤਵਾਦੀ ਅਤੇ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅੱਜ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਹਿੰਦੂ ਮੰਦਰਾਂ ’ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਪੰਨੂ ਨੇ ਅੰਮ੍ਰਿਤਸਰ ਦੇ ਦੁਰਗਿਆਣਾ ਤੀਰਥ ਅਸਥਾਨ ਨੂੰ ਨੁਕਸਾਨ ਪਹੁੰਚਾਉਣ ਅਤੇ 26 ਜਨਵਰੀ ਤੋਂ ਬਾਅਦ ਹਰਿਦੁਆਰ ਤੇ ਗਵਾਲੀਅਰ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ
ਅੱਜ ਸਵੇਰੇ ਜਾਰੀ ਕੀਤੇ ਵੀਡੀਓ ਵਿੱਚ ਅੱਤਵਾਦੀ ਪੰਨੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ ’ਤੇ ਦੁਰਗਿਆਣਾ ਮੰਦਰ ਨਹੀਂ ਹੋ ਸਕਦਾ। ਪੰਨੂ ਨੇ ਦੁਰਗਿਆਣਾ ਮੰਦਰ ਪ੍ਰਬੰਧਕ ਕਮੇਟੀ ਨੂੰ ਧਮਕੀ ਦਿੱਤੀ ਹੈ ਕਿ ਉਹ ਮੰਦਰ ਦੇ ਕਿਵਾੜ ਬੰਦ ਕਰ ਕੇ ਅਰਦਾਸ ਕਰਨ ਤੋਂ ਬਾਅਦ ਚਾਬੀਆਂ ਹਰਿਮੰਦਰ ਸਾਹਿਬ ਨੂੰ ਸੌਂਪ ਦੇਣ। ਪੰਜਾਬ ਆਜ਼ਾਦ ਹੋਣ ਤੋਂ ਬਾਅਦ ਇਸ ’ਤੇ ਵਿਚਾਰ ਕਰੇਗਾ ਕਿ ਮੰਦਰ ਦਾ ਕੀ ਕਰਨਾ ਹੈ।
ਪੰਨੂ ਨੇ ਕਿਹਾ ਕਿ ਸਿੱਖ ਰਾਜ ਦੌਰਾਨ ਵੀ ਸਿੱਖਾਂ ਨੇ ਕਿਸੇ ਵੀ ਧਾਰਮਿਕ ਅਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਭਾਰਤ ਸਰਕਾਰ ਨੇ ਕਈ ਇਤਿਹਾਸਕ ਸਿੱਖ ਗੁਰਦੁਆਰਿਆਂ ਨੂੰ ਢਾਹ ਦਿੱਤਾ। ਜ਼ਿਕਰਯੋਗ ਹੈ ਕਿ ਪੰਨੂ ਸਮੇਂ-ਸਮੇਂ ’ਤੇ ਧਮਕੀਆਂ ਦੇਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਇਨਾਮ ਦੇਣ ਦਾ ਐਲਾਨ ਕਰਦਾ ਰਹਿੰਦਾ ਹੈ ਪਰ ਅੱਜ ਤੱਕ ਉਹ ਇਨਾਮ ਦੇਣ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕਰ ਚੁੱਕਾ ਹੈ ਪਰ ਅੱਜ ਤੱਕ ਉਸ ਨੇ ਇਨਾਮੀ ਰਾਸ਼ੀ ਕਿਸੇ ਨੂੰ ਨਹੀਂ ਦਿੱਤੀ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਪੈਸੇ ਇਕੱਠੇ ਕਰਨ ਲਈ ਅਜਿਹੀਆਂ ਧਮਕੀਆਂ ਦਿੰਦਾ ਹੈ।
ਇਹ ਵੀ ਪੜ੍ਹੋ : ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ
ਪਹਿਲਾਂ ਵੀ ਸਿਆਸਤਦਾਨਾਂ ਨੂੰ ਦੇ ਚੁੱਕਾ ਹੈ ਧਮਕੀਆਂ
ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਅੱਤਵਾਦੀ ਪੰਨੂ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਇਸ ਤੋਂ ਬਾਅਦ ਉਹ ਲਗਾਤਾਰ ਸਿਆਸਤਦਾਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਧਮਕੀਆਂ ਦੇ ਰਿਹਾ ਸੀ ਪਰ ਅੱਜ ਦੇ ਵੀਡੀਓ ਵਿੱਚ ਉਸ ਨੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਕੁਝ ਦਿਨ ਪਹਿਲਾਂ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਧਮਕੀ ਦਿੱਤੀ ਸੀ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਬਣਾ ਕੇ ਦਿਖਾ ਦਿੱਤਾ ਹੈ ਕਿ ਅਯੁੱਧਿਆ ਰਾਮ ਦੀ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਗਿਆ ਅੰਮ੍ਰਿਤਸਰ ਸ਼ਹਿਰ ਵੀ ਗੁਰੂ ਰਾਮਦਾਸ ਜੀ ਦਾ ਹੀ ਹੈ।
ਇਹ ਵੀ ਪੜ੍ਹੋ : ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8