ਅੱਤਵਾਦੀ ਬਲਵੰਤ ਸਿੰਘ ਦੇ ਘਰੋਂ ਜਾਅਲੀ ਕਰੰਸੀ ਤੇ ਹਥਿਆਰ ਬਰਾਮਦ

Saturday, Oct 26, 2019 - 09:37 AM (IST)

ਅੱਤਵਾਦੀ ਬਲਵੰਤ ਸਿੰਘ ਦੇ ਘਰੋਂ ਜਾਅਲੀ ਕਰੰਸੀ ਤੇ ਹਥਿਆਰ ਬਰਾਮਦ

ਤਰਨਤਾਰਨ (ਰਮਨ)—ਐੱਨ. ਆਈ. ਏ. ਦੀ ਟੀਮ ਨੇ ਅੱਜ ਬਾਅਦ ਦੁਪਹਿਰ 3 ਵਜੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਡ. ਐੱਫ.) ਦੇ ਅੱਤਵਾਦੀ ਬਾਬਾ ਬਲਵੰਤ ਸਿੰਘ ਦੇ ਘਰ ਪਿੰਡ ਮੋਹਨਪੁਰ ਵੜਿੰਗ 'ਚ ਛਾਪਾ ਮਾਰਿਆ ਅਤੇ ਉੱਥੋਂ ਜਾਅਲੀ ਕਰੰਸੀ ਅਤੇ ਹਥਿਆਰ ਬਰਾਮਦ ਕੀਤੇ। ਐੱਨ. ਆਈ. ਏ. ਦੀ ਟੀਮ ਵਲੋਂ ਬਾਬਾ ਬਲਵੰਤ ਸਿੰਘ ਦੀ ਨਿਸ਼ਾਨਦੇਹੀ 'ਤੇ ਇਹ ਬਰਾਮਦਗੀ ਕੀਤੀ ਗਈ ਹੈ। ਟੀਮ ਨੇ ਇਸ ਪਿੰਡ ਤੋਂ ਇਲਾਵਾ ਕਸਬਾ ਝਬਾਲ ਨਾਲ ਸਬੰਧਿਤ ਅੱਤਵਾਦੀ ਰੋਮਨਦੀਪ ਸਿੰਘ ਦੇ ਦੱਸੇ ਹੋਏ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਟੀਮ ਨੇ 'ਸਿੱਖਸ ਫਾਰ ਜਸਟਿਸ' ਨਾਲ ਜੁੜੇ ਹਰਜੀਤ ਸਿੰਘ ਹੀਰਾ ਦੇ ਘਰ ਵੀ ਛਾਪਾ ਮਾਰਿਆ। 4 ਸਤੰਬਰ ਨੂੰ ਪੰਡੋਰੀ ਗੋਲਾ 'ਚ ਜਿਹੜਾ ਬੰਬ ਧਮਾਕਾ ਹੋਇਆ ਸੀ, ਉਹ ਹੀਰੇ ਦੇ ਘਰ ਤੋਂ ਥੋੜ੍ਹੀ ਦੂਰ ਖਾਲੀ ਪਲਾਟ 'ਚ ਹੋਇਆ ਸੀ। ਹਾਲਾਂਕਿ ਇਸ ਬਾਰੇ ਕਿਸੇ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ।

ਵਰਣਨਯੋਗ ਹੈ ਕਿ ਐੱਨ. ਆਈ. ਏ. ਬੀਤੇ ਦਿਨੀਂ ਭਾਰੀ ਮਾਤਰਾ 'ਚ ਹਥਿਆਰਾਂ ਅਤੇ ਜਾਅਲੀ ਕਰੰਸੀ ਨਾਲ ਗ੍ਰਿਫਤਾਰ ਕੀਤੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ 4 ਅੱਤਵਾਦੀਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Shyna

Content Editor

Related News