ਅੱਤਵਾਦੀ ਐਲਾਨ ਕੀਤੇ ਜਾਣ ਤੋਂ ਬਾਅਦ ਗੁਰਪਤਵੰਤ ਪੰਨੂ ਦੀ ਕੇਂਦਰ ਸਰਕਾਰ ਨੂੰ ਧਮਕੀ

Thursday, Jul 02, 2020 - 08:46 PM (IST)

ਅੱਤਵਾਦੀ ਐਲਾਨ ਕੀਤੇ ਜਾਣ ਤੋਂ ਬਾਅਦ ਗੁਰਪਤਵੰਤ ਪੰਨੂ ਦੀ ਕੇਂਦਰ ਸਰਕਾਰ ਨੂੰ ਧਮਕੀ

ਜਲੰਧਰ,(ਸੋਮਨਾਥ)–ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਬੁੱਧਵਾਰ ਨੂੰ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਸਮੇਤ 9 ਲੋਕਾਂ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ। ਅੱਤਵਾਦੀ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਇਕ ਆਡੀਓ ਜਾਰੀ ਕਰ ਕੇ ਕੇਂਦਰ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ 15 ਅਗਸਤ ਨੂੰ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ।

ਪੰਨੂ ਨੇ ਆਪਣੇ ਆਡੀਓ 'ਚ ਧਮਕੀ ਦਿੰਦੇ ਹੋਏ ਕਿਹਾ ਕਿ ਮੈਂ ਸਿਖਸ ਫਾਰ ਜਸਟਿਸ ਨਿਊਯਾਰਕ ਤੋਂ ਗੁਰਪਤਵੰਤ ਸਿੰਘ ਪੰਨੂ ਹਾਂ ਅਤੇ ਮੈਨੂੰ ਅਤੇ ਹੋਰ ਖਾਲਿਸਤਾਨੀ ਸਮਰਥਕਾਂ ਅਤੇ ਕੈਂਪੇਨਸ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ। ਅਸੀਂ ਕੋਈ ਅੱਤਵਾਦੀ ਨਹੀਂ ਹਾਂ ਅਤੇ ਨਾ ਹੀ ਕੋਈ ਬੰਬ ਚਲਾ ਰਿਹਾ ਹੈ। ਮੋਦੀ ਸਰਕਾਰ ਰੈਫਰੈਂਡਮ ਦੇ ਨਾਂ ਤੋਂ ਘਬਰਾ ਰਹੀ ਹੈ ਅਤੇ ਸਾਡੇ 'ਤੇ ਅੱਤਵਾਦੀ ਦਾ ਲੇਬਲ ਲਗਾ ਦਿੱਤਾ ਹੈ। ਅਸੀਂ 4 ਜੁਲਾਈ ਨੂੰ ਪੰਜਾਬ 'ਚ ਵੋਟਰ ਰਜਿਸਟਰ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਅਤੇ ਇਹ ਰਜਿਸਟ੍ਰੇਸ਼ਨ ਪੰਜਾਬ ਅਤੇ ਦਿੱਲੀ ਸਮੇਤ ਪੂਰੇ ਦੇਸ਼ ਭਰ 'ਚ ਕੀਤਾ ਜਾ ਰਿਹਾ ਹੈ।

ਕੇਂਦਰ ਸਰਕਾਰ ਨੂੰ ਦੱਸਿਆ ਦਹਿਸ਼ਤਗਰਦ
ਆਪਣੇ ਆਡੀਓ 'ਚ ਕੇਂਦਰ ਸਰਕਾਰ ਨੂੰ ਦਹਿਸ਼ਤਗਰਦ ਦੱਸਦੇ ਹੋਏ ਪੰਨੂ ਨੇ ਧਮਕੀ ਦਿੱਤੀ ਕਿ ਪਹਿਲਾਂ ਅਸੀਂ ਦਿੱਲੀ 'ਤੇ ਕਬਜ਼ਾ ਨਹੀਂ ਕਰਨਾ ਸੀ ਪਰ ਹੁਣ ਸਰਕਾਰ ਦੋ ਤਰੀਕਾਂ 4 ਜੁਲਾਈ ਅਤੇ 15 ਅਗਸਤ ਯਾਦ ਰੱਖੇ। 4 ਜੁਲਾਈ ਨੂੰ ਰੈਫਰੈਂਡਮ-2020 ਲਈ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ ਅਤੇ 15 ਅਗਸਤ ਨੂੰ ਦਿੱਲੀ 'ਚ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ।


 


author

Deepak Kumar

Content Editor

Related News