ਪੰਜਾਬ ’ਚ ਭਿਆਨਕ ‘ਰਿਕਾਰਡਤੋੜ ਗਰਮੀ’ : ਕਹਿਰ ਵਰ੍ਹਾਅ ਰਹੀ ਲੂ ਨੂੰ ਲੈ ਕੇ 23 ਤਕ ‘ਰੈੱਡ ਅਲਰਟ’

05/20/2024 6:12:19 AM

ਜਲੰਧਰ (ਪੁਨੀਤ)– ਮਈ ਮਹੀਨਾ ਖ਼ਤਮ ਹੋਣ ’ਚ ਅਜੇ 12 ਦਿਨ ਬਾਕੀ ਹਨ ਪਰ ਖੁਸ਼ਕ ਮੌਸਮ ’ਚ ਪੈ ਰਹੀ ਭਿਆਨਕ ਗਰਮੀ ਜੂਨ-ਜੁਲਾਈ ਵਾਂਗ ਕਹਿਰ ਵਰ੍ਹਾਅ ਰਹੀ ਹੈ। ਇਸੇ ਸਿਲਸਿਲੇ ’ਚ ਪੰਜਾਬ ’ਚ 46.4 ਡਿਗਰੀ ਤਾਪਮਾਨ ਨਾਲ ਪੰਜਾਬ ’ਚ ‘ਰਿਕਾਰਡਤੋੜ ਗਰਮੀ’ ਦਰਜ ਕੀਤੀ ਗਈ, ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਵਲੋਂ 23 ਮਈ ਤੱਕ ‘ਰੈੱਡ ਅਲਰਟ’ ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ ਭਿਆਨਕ ਲੂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਗਰਮੀ ਆਪਣਾ ਰੰਗ ਦਿਖਾਵੇਗੀ।

ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ’ਚ ਬਠਿੰਡਾ ਸਭ ਤੋਂ ਗਰਮ ਰਿਹਾ ਤੇ ਇਥੇ ਤਾਪਮਾਨ 46.4 ਡਿਗਰੀ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 26.3 ਡਿਗਰੀ ਦਰਜ ਕੀਤਾ ਗਿਆ। ਦੂਜੇ ਸਭ ਤੋਂ ਗਰਮ ਸ਼ਹਿਰਾਂ ’ਚੋਂ ਪਟਿਆਲਾ 45 ਡਿਗਰੀ ਤਾਪਮਾਨ ਨਾਲ ਬੇਹੱਦ ਗਰਮ ਰਿਹਾ। ਤੀਜੇ ਸਥਾਨ ’ਤੇ ਪਠਾਨਕੋਟ ਦਾ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਤੇ ਚੌਥੇ ਸਥਾਨ ’ਤੇ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 44.2, ਜਦਕਿ ਘੱਟੋ-ਘੱਟ ਤਾਪਮਾਨ 27.6 ਰਿਹਾ।

ਇਹ ਖ਼ਬਰ ਵੀ ਪੜ੍ਹੋ : ਮਾਸੀ ਦੇ ਨਾਬਾਲਗ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਬਾਲਗ ਭੈਣ ਨਾਲ ਕੀਤਾ ਜਬਰ-ਜ਼ਿਨਾਹ

ਇਸ ਦੇ ਨਾਲ ਹੀ ਜੇਕਰ ਰੈੱਡ ਅਲਰਟ ਦੀ ਗੱਲ ਕਰੀਏ ਤਾਂ ਪੰਜਾਬ ’ਚ 23 ਮਈ ਤੱਕ ਰੈੱਡ ਅਲਰਟ ਰਹੇਗਾ, ਜਦਕਿ ਕਈ ਸ਼ਹਿਰਾਂ ’ਚ ਆਰੇਂਜ ਅਲਰਟ ਸਬੰਧੀ ਦੱਸਿਆ ਗਿਆ ਹੈ। ਫਰੀਦਕੋਟ ਦੇ ਚਾਰੇ ਪਾਸੇ ਰੈੱਡ ਅਲਰਟ, ਜਦਕਿ ਫਰੀਦਕੋਟ ’ਚ ਆਰੇਂਜ ਅਲਰਟ ਰਹੇਗਾ। ਇਸੇ ਤਰ੍ਹਾਂ ਗੁਰਦਾਸਪੁਰ ਦੇ ਨਾਲ ਲੱਗਦੇ ਪਠਾਨਕੋਟ ਦੇ ਕਈ ਹਿੱਸਿਆਂ ’ਚ ਰੈੱਡ ਅਲਰਟ ਤੋਂ ਰਾਹਤ ਰਹੇਗੀ।

ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਕਈ ਸਾਲਾਂ ਬਾਅਦ ਮਈ ਮਹੀਨੇ ’ਚ ਤਾਪਮਾਨ 46.4 ਡਿਗਰੀ ਤੱਕ ਪਹੁੰਚਿਆ ਹੈ, ਜਿਸ ਕਾਰਨ ਗਰਮੀ ਦੇ ਕਈ ਰਿਕਾਰਡ ਟੁੱਟੇ ਹਨ। ਇਸ ਭਿਆਨਕ ਗਰਮੀ ਤੋਂ ਫਿਲਹਾਲ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਤੋਂ ਬਾਅਦ ਕੁਝ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਬੱਦਲ ਛਾਏ ਰਹਿਣਗੇ ਪਰ ਮੀਂਹ ਪੈਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ।

ਆਮ ਤਾਪਮਾਨ ’ਚ 5.5 ਡਿਗਰੀ ਤਕ ਵਾਧਾ
ਪੰਜਾਬ ਦੇ ਕਈ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ’ਚ ਆਮ ਨਾਲੋਂ 5.5 ਡਿਗਰੀ ਵਾਧਾ ਦਰਜ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਪਟਿਆਲਾ ’ਚ 5.5 ਡਿਗਰੀ, ਲੁਧਿਆਣਾ ’ਚ 3.5 ਡਿਗਰੀ ਤੇ ਅੰਮ੍ਰਿਤਸਰ ’ਚ 3.5 ਡਿਗਰੀ ਦਾ ਵਾਧੂ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਆਦਿ ਸ਼ਹਿਰਾਂ ’ਚ ਲੂ ਦਾ ਭਿਆਨਕ ਕਹਿਰ ਦੇਖਣ ਨੂੰ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News