ਜਲੰਧਰ ਦੇ ਦਾਨਿਸ਼ਮੰਦਾ ਵਿਖੇ ਘਰ 'ਚ ਬਣੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ (ਵੀਡੀਓ)
Thursday, Nov 05, 2020 - 11:56 AM (IST)
ਜਲੰਧਰ- ਜਲੰਧਰ ਦੇ ਦਾਨਿਸ਼ਮੰਦਾ ਇਲਾਕੇ 'ਚ ਅੱਜ ਦੇਰ ਰਾਤ ਇਕ ਘਰ 'ਚ ਬਣਾਈ ਹੋਈ ਫੈਕਟਰੀ 'ਚ ਅਚਾਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਦਾਨਿਸ਼ਮੰਦਾ ਦੇ ਬਲਦੇਵ ਨਗਰ ਟੈਂਕੀ ਵਾਲੀ ਗਲੀ 'ਚ ਇਕ ਘਰ 'ਚ ਬਣਾਈ ਗਈ ਫੈਕਟਰੀ 'ਚ ਅੱਜ ਅਚਾਨਕ ਅੱਗ ਲੱਗ ਗਈ। ਅੱਗ ਦੇ ਭਿਆਨਕ ਰੂਪ ਧਾਰਨ ਕਰਨ 'ਤੇ ਇਲਾਕਾ ਵਾਸੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਫੈਕਟਰੀ ਦਾ ਮੁਹੱਲੇ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਹੱਲੇ 'ਚ ਫੈਕਟਰੀ ਨਹੀਂ ਹੋਣੀ ਚਾਹੀਦੀ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦਾ ਕਹਿਣਾ ਹੈ ਕਿ ਮੁਹੱਲੇ 'ਚ ਬਣੀ ਫੈਕਟਰੀ ਨੂੰ ਅੱਗ ਲਗਣ ਕਾਰਨ ਜ਼ਿਆਦਾ ਨੁਕਸਾਨ ਹੋ ਸਕਦਾ ਸੀ।