ਮੋਗਾ 'ਚ ਦੇਰ ਰਾਤ ਕਬਾੜੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

Sunday, Oct 18, 2020 - 11:08 PM (IST)

ਮੋਗਾ 'ਚ ਦੇਰ ਰਾਤ ਕਬਾੜੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

ਮੋਗਾ- ਐਤਵਾਰ ਦੇਰ ਰਾਤ ਕੋਟਕਪੂਰਾ ਰੋਡ 'ਤੇ ਇੱਕ ਕਬਾੜੀ ਦੇ ਗੋਦਾਮ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ 10 ਤੋਂ ਵੱਧ ਮੌਕੇ' 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਢੀਆਂ ਇਸ ਅੱਗ 'ਤੇ ਕਾਬੂ ਪਾਉਣ 'ਚ ਅਸਮਰਥ ਦਿਖਾਈ ਦੇ ਰਹੀਆਂ ਹਨ। 

PunjabKesariਜਾਣਕਾਰੀ ਮਿਲਣ 'ਤੇ ਪੀ.ਸੀ.ਆਰ. ਪੁਲਸ ਪਾਰਟੀ ਸਮੇਤ ਨੇੜਲੇ ਪੁਲਸ ਸਟੇਸ਼ਨ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਆਸ ਪਾਸ ਦੇ ਲੋਕਾਂ ਵਲੋਂ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੀ ਟੀਮ ਵੀ ਮੌਕੇ' 'ਤੇ ਪੁੱਜ ਕੇ ਲੱਗੀ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।

PunjabKesariਪਰ ਪਿਛਲੇ ਡੇਢ ਘੰਟਿਆਂ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਅਸਫਲ ਰਹੀ ਹੈ। ਖ਼ਬਰ ਮਿਲਣ ਤੱਕ ਅੱਗ ਬੁਝਾਉਣ ਲਈ ਸੰਘਰਸ਼ ਆਰੰਭਿਆ ਗਿਆ ਸੀ। ਇਹ ਗੋਦਾਮ ਮੋਗਾ ਦੇ ਹੀ ਕਿਸੇ ਰਾਮਪਾਲ ਨਾਮ ਦੇ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਬਿਜਨਸ 'ਚ ਉਸ ਦੇ ਨਾਲ ਹੋਰ ਵੀ ਸਾਥੀ ਭਾਈਵਾਲ ਹਨ।


author

Bharat Thapa

Content Editor

Related News