ਰਿਸ਼ਤੇਦਾਰੀ ’ਚ ਬਣੇ ਪ੍ਰੇਮ ਸੰਬੰਧਾਂ ਦਾ ਖੌਫ਼ਨਾਕ ਅੰਤ, ਭਰਾ ਭੈਣ ਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲ਼ੀ

Tuesday, Sep 07, 2021 - 04:19 PM (IST)

ਰਿਸ਼ਤੇਦਾਰੀ ’ਚ ਬਣੇ ਪ੍ਰੇਮ ਸੰਬੰਧਾਂ ਦਾ ਖੌਫ਼ਨਾਕ ਅੰਤ, ਭਰਾ ਭੈਣ ਤੇ ਉਸ ਦੇ ਪ੍ਰੇਮੀ ਨੂੰ ਮਾਰੀ ਗੋਲ਼ੀ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇੱਕ ਨੌਜਵਾਨ ਨੇ ਅਣਖ ਦੀ ਖਾਤਰ ਆਪਣੇ ਰਿਸ਼ਤੇਦਾਰ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਮੁਲਜ਼ਮ ਦੀ ਭੈਣ ਜਖ਼ਮੀ ਹੋ ਗਈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਕਰਾਚੀ ਦੇ ਇਲਾਕਾ ਗੁਲਸ਼ਨ-ਏ-ਇਕਬਾਲ ਇਲਾਕਾ ਨਿਵਾਸੀ ਕੁੜੀ ਗੁਲਨਾਜ (20) ਅਤੇ ਮਾਜਿਦ ਹੁਸੈਨ (22) ਜੋ ਆਪਸ ’ਚ ਰਿਸ਼ਤੇਦਾਰ ਸੀ। ਉਨ੍ਹਾਂ ਦੋਹਾਂ ’ਚ ਕੁਝ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸੀ ਅਤੇ ਦੋਵੇਂ ਆਪਸ ’ਚ ਨਿਕਾਹ ਕਰਵਾਉਣਾ ਚਾਹੁੰਦੇ ਸੀ। ਇਨ੍ਹਾਂ ਪ੍ਰੇਮ ਸਬੰਧਾਂ ਦੀ ਜਾਣਕਾਰੀ ਜਦ ਗੁਲਨਾਜ ਦੇ ਭਰਾ ਮੁਹੰਮਦ ਸੇਰਾਜ ਨੂੰ ਪਤਾ ਚੱਲੀ ਤਾਂ ਉਸ ਨੇ ਮੌਕੇ ਦੀ ਤਾਲਾਸ਼ ਜਾਰੀ ਰੱਖੀ। ਅੱਜ ਜਦ ਗੁਲਨਾਜ ਨੂੰ ਮਿਲਣ ਮਾਜਿਦ ਹੁਸੈਨ ਆਇਆ ਤਾਂ ਮੁਹੰਮਦ ਸੇਰਾਜ ਨੇ ਦੋਵਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਗੁਲਨਾਜ ਅਤੇ ਮਾਜਿਦ ਜਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਮਾਜਿਦ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮਾਨਸਿਕ ਪਰੇਸ਼ਾਨੀ ਕਾਰਨ ਕਿਸਾਨ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਜਦਕਿ ਗੁਲਨਾਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਮੁਲਜ਼ਮ ਮੁਹੰਮਦ ਸੇਰਾਜ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਵੀਕਾਰ ਕੀਤਾ ਕਿ ਮਾਜਿਦ ਸਾਡੇ ਚਾਚਾ ਦਾ ਮੁੰਡਾ ਹੈ ਅਤੇ ਉਸ ਨੇ ਮੇਰੀ ਭੈਣ ਨਾਲ ਪ੍ਰੇਮ ਸਬੰਧ ਬਣਾ ਲਏ ਸਨ, ਜੋ ਮੈਨੂੰ ਮੰਜ਼ੂਰ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ’ਤੇ ਕੋਈ ਗਿਲਾ ਨਹੀਂ ਹੈ, ਕਿਉਂਕਿ ਅਣਖ ਦੀ ਖਾਤਰ ਕਿਸੇ ਦੀ ਹੱਤਿਆ ਕਰਨਾ ਇਸਲਾਮ ਪਾਪ ਅਤੇ ਗੈਰ ਕਾਨੂੰਨੀ ਨਹੀਂ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਬਾਦਲ ਤੇ ਕਾਂਗਰਸ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕਰ ਰਹੀਆਂ ਹਨ ਕੋਸ਼ਿਸ਼ : ਢੀਂਡਸਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News