ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ

Sunday, May 21, 2023 - 06:31 PM (IST)

ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ

ਬਲਾਚੌਰ/ਪੋਜੇਵਾਲ (ਕਟਾਰੀਆ) : ਕਸਬਾ ਮਜਾਰੀ ਨਜ਼ਦੀਕ ਪਿੰਡ ਸਜਾਵਲਪੁਰ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਦੋ ਮੋਟਰਸਾਈਕਲ ਸਵਾਰਾਂ ’ਚੋਂ ਇਕ ਨੌਜਵਾਨ ਦੀ ਮੌਤ ਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਰੁਕਮਾ ਹੁਸ਼ਿਆਰਪੁਰ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਗਤ ਸੰਪੂਰਨ ਸਿੰਘ (40) ਪੁੱਤਰ ਸੰਤਾ ਸਿੰਘ ਤੇ ਰਾਮਲੋਕ 75 ਸਾਲ ਛਿਦੋੜੀ ਸਤੀਆ ਮੱਥਾ ਟੇਕਣ ਜਾ ਰਹੇ ਸਨ, ਜਦੋਂ ਉਹ ਮਜਾਰੀ ਮੇਨ ਸੜਕ ਤੋਂ ਮੁੜ ਕੇ ਪਿੰਡ ਸਜਾਵਲਪੁਰ ਮੋੜ ’ਤੇ ਪਹੁੰਚੇ ਤਾਂ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਸੜਕ ’ਤੇ ਡਿੱਗ ਗਏ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਜੀਓ ਮੈੱਸ ਦੇ ਅੰਦਰੋਂ 3 ਕੁਇੰਟਲ ਦੀ ਵਿਰਾਸਤੀ ਤੋਪ ਚੋਰੀ, ਚੋਰਾਂ ਨੂੰ ਫੜਨ ਲਈ ਬਣਾਈ ਵਿਸ਼ੇਸ਼ ਟੀਮ

ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਜਗਤ ਸੰਪੂਰਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰਾਮਲੋਕ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਲਾਸ਼ ਤੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Manoj

Content Editor

Related News