ਲਾਵਾਰਿਸ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਵਕੀਲ ਦੀ ਦਰਦਨਾਕ ਮੌਤ

01/25/2023 12:07:36 AM

ਪਟਿਆਲਾ (ਬਲਜਿੰਦਰ)-ਸੋਮਵਾਰ ਦੇਰ ਰਾਤ ਨਾਭਾ ਰੋਡ ’ਤੇ ਇਕ ਸੜਕ ਹਾਦਸੇ ’ਚ ਵਕੀਲ ਦੀ ਮੌਤ ਹੋ ਗਈ, ਜਿਸ ਦੀ ਪਛਾਣ ਸੁਖਮਨਦੀਪ ਸਰਾਂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕਿਸੇ ਲਾਵਾਰਿਸ ਪਸ਼ੂ ਦੇ ਸਾਹਮਣੇ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ। ਗੱਡੀ ਬਿਜਲੀ ਦੇ ਪੋਲ ਨਾਲ ਟਕਰਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ’ਚ ਸੁਖਮਨਦੀਪ ਸਿੰਘ ਦੀ ਮੌਤ ਹੋ ਗਈ। ਸੁਖਮਨਦੀਪ ਸਿੰਘ ਹੀਰਾ ਨਗਰ 22 ਨੰਬਰ ਫਾਟਕ ਕੋਲ ਰਹਿਣ ਵਾਲਾ ਸੀ ਅਤੇ ਪਟਿਆਲਾ ਜ਼ਿਲ੍ਹਾ ਅਦਾਲਤਾਂ ’ਚ ਬਤੌਰ ਵਕੀਲ ਪ੍ਰੈਕਟਿਸ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਡਲ ਟਾਊਨ ਚੌਕੀ ਇੰਚਾਰਜ ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਗੱਡੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਦੂਜੇ ਪਾਸੇ ਨੌਜਵਾਨ ਵਕੀਲ ਦੀ ਮੌਤ ’ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੇ. ਪੀ. ਸਿੰਘ ਨੇ ਸ਼ੋਕ ਮਤਾ ਪਾਸ ਕੀਤਾ। ਅੱਜ ਮੰਗਲਵਾਰ ਨੂੰ ਸਾਰਾ ਦਿਨ ਨੋ ਵਰਕ ਡੇ ਐਲਾਨਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਸਪਾਈਸਜੈੱਟ ’ਚ ਯਾਤਰੀ ਨੇ ਏਅਰਹੋਸਟੈੱਸ ਨਾਲ ਕੀਤੀ ਬਦਸਲੂਕੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਵੀਡੀਓ


Manoj

Content Editor

Related News