'ਪ੍ਰਾਣ ਪ੍ਰਤਿਸ਼ਠਾ' ਦੀ ਖੁਸ਼ੀ 'ਚ ਸਜਾਏ ਗਏ ਟਾਂਡਾ ਦੇ ਮੰਦਰ, ਕੀਤੀ ਗਈ ਮਨਮੋਹਕ ਦੀਪਮਾਲਾ (ਤਸਵੀਰਾਂ)

Monday, Jan 22, 2024 - 09:53 AM (IST)

'ਪ੍ਰਾਣ ਪ੍ਰਤਿਸ਼ਠਾ' ਦੀ ਖੁਸ਼ੀ 'ਚ ਸਜਾਏ ਗਏ ਟਾਂਡਾ ਦੇ ਮੰਦਰ, ਕੀਤੀ ਗਈ ਮਨਮੋਹਕ ਦੀਪਮਾਲਾ (ਤਸਵੀਰਾਂ)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਨਗਰੀ ਸ੍ਰੀ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ 'ਪ੍ਰਾਣ ਪ੍ਰਤਿਸ਼ਠਾ ਅਤੇ ਮੰਦਰ ਨਿਰਮਾਣ ਦੀ ਖੁਸ਼ੀ 'ਚ ਟਾਂਡਾ ਸ਼ਹਿਰ  ਦੇ ਮੰਦਰਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਮੰਦਰਾਂ 'ਚ ਬਹੁਤ ਖੂਬਸੂਰਤ ਤਰੀਕੇ ਨਾਲ ਮਨਮੋਹਕ ਦੀਪਮਾਲਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਯੁੱਧਿਆ 'ਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਨਿਰਮਾਣ ਦੀਆਂ ਤਿਆਰੀਆਂ 'ਚ ਸ੍ਰੀ ਰਾਮ ਭਗਤਾ ਅੰਦਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਬਿਆਨ

PunjabKesari

ਸ੍ਰੀ ਰਾਮ ਭਗਤ ਪਿਛਲੇ ਕਈ ਦਿਨਾਂ ਤੋਂ ਮੰਦਰ ਨਿਰਮਾਣ ਦੀਆਂ ਖੁਸ਼ੀਆਂ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਜਿੱਥੇ ਸ੍ਰੀ ਰਾਮ ਭਗਤਾਂ ਵੱਲੋਂ ਅਯੁੱਧਿਆ ਨਗਰੀ ਤੋਂ ਆਏ ਪੂਜਤ ਅਕਸ਼ਿਤ ਅਤੇ ਸੱਦੇ ਪੱਤਰ ਭੇਂਟ ਕੀਤੇ ਗਏ, ਉੱਥੇ ਹੀ ਸ਼ਹਿਰ 'ਚ ਸ਼ੋਭਾ ਯਾਤਰਾ ਅਤੇ ਕੀਰਤਨ ਸਮਾਰੋਹ ਵੀ ਆਯੋਜਿਤ ਕੀਤੇ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮੇਅਰ ਚੋਣ ਦੀ ਤਰੀਖ਼ ਮੁੜ ਐਲਾਨਣ ਦਾ ਮਾਮਲਾ ਭੱਖ਼ਿਆ, HC ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਨਿਰਮਾਣ ਦੇ ਸ਼ੁੱਭ ਅਵਸਰ 'ਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸਾਬਕਾ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ, ਭਾਜਪਾ ਆਗੂ ਜਵਾਹਰ ਲਾਲ ਖੁਰਾਣਾ, ਸੰਯੁਕਤ ਪਾਰਟੀ ਦੇ ਆਗੂ ਮਨਜੀਤ ਸਿੰਘ ਦਸੂਹਾ, ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਦੀਪਕ ਬਹਿਲ, ਯੂਥ ਅਕਾਲੀ ਆਗੂ ਸਰਬਜੀਤ ਸਿੰਘ ਮੋਮੀ, ਸ੍ਰੀ ਗੋਬਿੰਦ ਗਊਧਾਮ ਗਉਸ਼ਾਲਾ ਦਾਰਾਪੁਰ ਟਾਂਡਾ ਦੇ ਪ੍ਰਧਾਨ ਹੀਰਾ ਲਾਲ, ਪ੍ਰੇਮ ਪਡਵਾਲ ਅਮਰਦੀਪ ਜੋਲੀ ਸੰਦੀਪ ਭਾਗੀਆਂ, ਆਮ ਆਦਮੀ ਪਾਰਟੀ ਦੇ ਸਿਟੀ ਪ੍ਰਧਾਨ ਜਗਜੀਵਨ ਜੱਗੀ ਨੇ ਸ੍ਰੀ ਰਾਮ ਭਗਤਾਂ ਅਤੇ ਸਮੂਹ ਸੰਗਤਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News